ਅਮਰੀਕਾ ਵਿਚ ਬੱਚੇ ਪੈਦਾ ਕਰਨ ‘ਤੇ ਹੋਣ ਵਾਲੇ ਖਰਚੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇੰਸਟਾਗ੍ਰਾਮ ਇੰਫਲੂਏਂਸਰ ਸਰਾਏ ਜੋਨਸ ਅਮਰੀਕਾ ਦੀ ਰਹਿਣ ਵਾਲੀ ਹੈ, ਉਨ੍ਹਾਂ ਦੇ 9 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ ਤੇ ਉਹ ਮਾਂ-ਬੱਚੇ ਨਾਲ ਜੁੜਿਆ ਕੰਟੈਂਟ ਜ਼ਿਆਦਾਤਰ ਪੋਸਟ ਕਰਦੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਅਮਰੀਕਾ ਵਿਚ ਜੇਕਰ ਕਿਸੇ ਕੋਲ ਇੰਸ਼ੋਰੈਂਸ ਨਾ ਹੋਵੇ ਤਾਂ ਬੱਚੇ ਪੈਦਾ ਕਰਨ ‘ਤੇ ਕਿੰਨਾ ਖਰਚ ਕਰਨਾ ਪੈਂਦਾ ਹੈ। ਉਨ੍ਹਾਂ ਨੇ ਜੋ ਅੰਕੜੇ ਦਿੱਤੇ ਉਹ ਕਾਫੀ ਹੈਰਾਨ ਕਰਨ ਵਾਲੇ ਹਨ।
ਵਾਇਰਲ ਵੀਡੀਓ ਵਿਚ ਸਰਾਏ ਆਪਣੇ ਬੱਚੇ ਨੂੰ ਗੋਦ ਵਿਚ ਲਈ ਹੋਈ ਹੈ ਤੇ ਲੋਕਾਂ ਨੂੰ ਬਿੱਲ ਨਾਲ ਜੁੜੀ ਸਾਰੀ ਜਾਣਕਾਰੀ ਦੇ ਰਹੀ ਹੈ। ਲੇਬਰ ਰੂਮ ਜਾਂ ਡਲਿਵਰੀ ਰੂਮ ਦਾ ਚਾਰਜ 13900 ਡਾਲਰ ਹੋਇਆ।ਇਸ ਤੋਂ ਇਲਾਲਾ ਉਨ੍ਹਾਂ ਦੇ ਪ੍ਰਾਈਵੇਟਰੂਮਦਾ ਬਿੱਲ 19,11 ਡਾਲਰ ਯਾਨੀ 15.8 ਲੱਖ। ਇਸਦੇ ਬਾਅਦ ਉਨ੍ਹਾਂ ਨੂੰ ਅਨੇਸਥੀਸੀਆ ਲਈ 2181 ਯਾਨੀ 1.8 ਲੱਖ ਰੁਪਏ ਚੁਕਾਣੇ ਪਏ। ਦਵਾਈਆਂ ਦਾ ਬਿੱਲ 1291.33 ਲਗਭਗ 1 ਲੱਖ ਰੁਪਏ ਤੇ ਡਾਇਗਨੋਸਿਸ ਸਰਵਿਸ ਦਾ ਬਿੱਲ 1001 ਡਾਲਰ ਮਤਲਬ 82 ਹਜ਼ਾਰ ਰੁਪਏ ਹੋਇਆ। ਲੈਬ ਦਾ ਚਾਰਜ 862 ਡਾਲਰ ਤੇ ਐਮਰਜੈਂਸੀ ਰੂਮ ਦਾ ਚਾਰਜ 411 ਡਾਲਰ ਹੋਇਆ। ਇਸ ਤੋਂ ਇਲਾਵਾ ਯੂਐੱਸ ਅਨੇਸਥੀਸੀਆ ਦਾ ਇਕ ਹੋਰ ਬਿੱਲ ਵੀ ਸੀ ਜੋ 1356.68 ਦਾ ਹੋਇਆ ਤੇ ਵੈਜਾਇਨਸ ਡਲਿਵਰੀ ਤੇ ਪੋਸਟ ਪੈਟਰਮ ਕੇਅਰ ਦਾ ਚਾਰਜ 6793 ਡਾਲਰ ਯਾਨੀ 5.6 ਲੱਖ ਰੁਪਏ ਹੋਇਆ।
ਇਨ੍ਹਾਂ ਸਾਰੇ ਬਿੱਲਾਂ ਦਾ ਟੋਟਲ ਹੋਇਆ 47292 ਡਾਲਰ ਯਾਨੀ 39 ਲੱਖ ਰੁਪਏ ਤੋਂ ਵੀ ਵੱਧ। ਇਸ ਤਰ੍ਹਾਂ ਅਮਰੀਕਾ ਵਿਚ ਜੇਕਰ ਕਿਸੇ ਕੋਲ ਇੰਸ਼ੋਰੈਂਸ ਨਾ ਹੋਵੇ ਤਾਂ ਉਸ ਨੂੰ ਇਕ ਬੱਚਾ ਪੈਦਾ ਕਰਨ ‘ਤੇ ਲਗਭਗ 40 ਲੱਖ ਰੁਪਏ ਖਰਚ ਕਰਨੇ ਪੈ ਸਕਦੇ ਹਨ। ਸਰਾਏ ਕੋਲ ਇੰਸ਼ੋਰੈਂਸ ਸੀ ਤੇ ਉਨ੍ਹਾਂ ਨੂੰ ਸਿਰਫ 2205 ਯਾਨੀ 1.8 ਲੱਖ ਰੁਪਏ ਹੀ ਚੁਕਾਣੇ ਪਏ। ਉਂਝ ਭਾਰਤ ਨਾਲ ਤੁਲਨਾ ਕੀਤੀ ਜਾਵੇ ਤਾਂ ਆਮ ਹਸਪਤਾਲ ਦੇ ਹਿਸਾਬ ਨਾਲ ਇਹ ਵੱਡੀ ਰਕਮ ਹੈ। ਲੋਕਾਂ ਨੇ ਵੀ ਸਰਾਏ ਵੱਲੋਂ ਦੱਸੀ ਗਈ ਰਕਮ ਨੂੰ ਜਾਣ ਕੇ ਹੈਰਾਨੀ ਪ੍ਰਗਟਾਈ ਹੈ। ਇਹ ਰੁਪਏ ਇੰਨੇ ਜ਼ਿਆਦਾ ਹਨ ਕਿ ਭਾਰਤ ਵਰਗੇ ਦੇਸ਼ ਵਿਚ ਲੋਕਾਂ ਨੂੰ ਆਪਣਾ ਮਕਾਨ ਵੇਚਣਾ ਪੈ ਜਾਵੇਗਾ ਤੇ ਖੁਦ ਨੂੰ ਦੀਵਾਲੀਆ ਦੱਸਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: