5 ਫਰਵਰੀ ਨੂੰ ਲਾਸ ਏਂਜਲਸ ਵਿਚ 66ਵੇਂ ਗ੍ਰੈਮੀ ਐਵਾਰਡਸ ਵਿਚ ਭਾਰਤੀ ਸੰਗੀਤਕਾਰਾਂ ਨੇ ਆਪਣਾ ਝੰਡਾ ਲਹਿਰਾਇਆ ਹੈ। ਭਾਰਤੀ ਗ੍ਰੇਮੀ ਜੇਤੂਆਂ ਜ਼ਾਕਿਰ ਹੁਸੈਨ, ਰਾਕੇਸ਼ ਚੌਰੱਸੀਆ, ਸ਼ੰਕਰ ਮਹਾਦੇਵ, ਗਣੇਸ਼ ਰਾਜਗੋਪਾਲਨ ਤੇ ਸੇਲਵਗਨੇਸ਼ ਵੀ ਦਾ ਨਾਂ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਵਧਾਈ ਦਿੱਤੀ।
X ‘ਤੇ ਪੋਸਟ ਸ਼ੇਅਰ ਕਰਦਿਆਂ ਪੀਐੱਮ ਮੋਦੀ ਨੇ ਲਿਖਿਆ GRAMMYs ‘ਚ @ZakirHtabla, @Rakeshflute, @Shankar_Live, @kanjeeraselva, ਅਤੇ @violinganesh ਨੂੰ ਤੁਹਾਡੀ ਬੇਮਿਸਾਲ ਸਫਲਤਾ ਲਈ ਵਧਾਈਆਂ! ਤੁਹਾਡੀ ਅਸਾਧਾਰਨ ਪ੍ਰਤਿਭਾ ਤੇ ਸੰਗੀਤ ਪ੍ਰਤੀ ਸਮਰਪਣ ਨੇ ਦੁਨੀਆ ਭਰ ਵਿਚ ਦਿਲ ਜਿੱਤ ਲਿਆ ਹੈ। ਭਾਰਤ ਨੂੰ ਮਾਣ ਹੈ।
ਉਨ੍ਹਾਂ ਕਿਹਾ ਕਿ ਇਹ ਉਪਲਬਧੀਆਂ ਸਖਤਮ ਮਿਹਨਤ ਦਾ ਨਤੀਜਾ ਹੈ ਤੁਸੀਂ ਕੋਸ਼ਿਸ਼ ਕਰਦੇ ਰਹੋ। ਇਹ ਕਲਾਕਾਰਾਂ ਦੀ ਨਵੀਂ ਪੀੜ੍ਹੀ ਨੂੰ ਵੀ ਵੱਡੇ ਸੁਪਨੇ ਦੇਖਣ ਤੇ ਸੰਗੀਤ ਵਿਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ।
ਵੀਡੀਓ ਲਈ ਕਲਿੱਕ ਕਰੋ –