ਮੋਗਾ ਦੇ ਥਾਣਾ ਬੜਨੀ ਪੁਲਿਸ ਨੇ 1 ਕਿਲੋ ਅਫੀਮ ਨਾਲ ਦੋ ਬਾਈਕ ਸਵਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜੇਂਦਰ ਸਿੰਘ ਵਾਸੀ ਦੌਲਤਪੁਰਾ ਨੀਵਾ ਤੇ ਰਣਜੀਤ ਸਿੰਘ ਵਾਸੀ ਪਿੰਡ ਕਾਲੀਏ ਵਾਲਾ ਮੋਗਾ ਵਜੋਂ ਹੋਈਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਏਐੱਸਆਈ ਜਸਪਾਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਨਾਕੇਬੰਦੀ ‘ਤੇ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਚੈਕਿੰਗ ਦੌਰਾਨ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਵੇਗੀ। ਮੁਲਜ਼ਮਾਂ ਤੋਂ ਪੁੱਛਗਿਛ ਹੋਵੇਗੀ ਕਿ ਉਹ ਕਮਰਸ਼ੀਅਲ ਮਾਤਰਾ ਵਿਚ ਅਫੀਮ ਕਿਥੋਂ ਲੈ ਕੇ ਆਏ ਸਨ ਤੇ ਕਿਸੇ ਨੂੰ ਦੇਣ ਜਾ ਰਹੇ ਸਨ।