ਕਾਰ ਤੋਂ ਚੱਲਣ ਵਾਲੇ ਲੋਕ ਫਾਸਟੈਗ ਬਾਰੇ ਤਾਂ ਜ਼ਰੂਰ ਜਾਣਕਾਰੀ ਰੱਖਦੇ ਹੋਏ ਕਿਉਂਕਿ ਇਹ ਹੁਣ ਹਰ ਕਾਰ ਵਿਚ ਲੱਗਣਾ ਜ਼ਰੂਰੀ ਹੈ। ਫਾਸਟੈਗ ਨੂੰ ਲੈ ਕੇ ਅੱਜ ਤੋਂ ਕੁਝ ਨਵੇਂ ਨਿਯਮ ਲਾਗੂ ਹੋਣਗੇ, ਜਿਨ੍ਹਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ।
ਜੇਕਰ ਤੁਸੀਂ ਫਾਸਟੈਗ ਕੇਵਾਈਸੀ ਨਹੀਂ ਕਰਵਾਉਂਦੇ ਤਾਂ 1 ਫਰਵਰੀ ਯਾਨੀ ਅੱਜ ਤੋਂ ਡਬਲ ਟੋਲ ਚੁਕਾਉਣਾ ਹੋਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕੁਝ ਦਿਨ ਪਹਿਲਾਂ ਵਨ ਵ੍ਹੀਕਲ ਵਨ ਫਾਸਟੈਗ ਕੈਂਪੇਨ ਸ਼ੁਰੂ ਕੀਤਾ ਸੀ । ਇਸ ਤਹਿਤ ਜੇਕਰ ਤੁਸੀਂ ਅਜੇ ਤੱਕ ਕੇਵਾਈਸੀ ਨਹੀਂ ਕਰਵਾਇਆ ਤਾਂ ਫਾਸਟੈਗ ਦਾ ਇਸਤੇਮਾਲ ਨਹੀਂ ਕਰ ਸਕੋਗੇ
ਰਾਸ਼ਟਰੀ ਰਾਜਮਾਰਗ ‘ਤੇ ਬਣੀਆਂ ਸੜਕਾਂ ‘ਤੇ ਜਾਣਦੇ ਸਮੇਂ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਦਾਖਲ ਹੋਣ ਲਈ ਹਰ ਕਿਸੇ ਨੂੰ ਤੈਅ ਟੋਲ ਚੁਕਾਉਣਾ ਹੁੰਦਾ ਹੈ। NHAI ਨੇ ਇਹ ਵੀ ਕਿਹਾ ਕਿ ਜੇਕਰ ਫਾਸਟੈਗ ਬੈਲੇਂਸ ਬਚਿਆ ਹੈ ਪਰ ਤੁਸੀਂ ਕੇਵਾਈਸੀ ਨਹੀਂ ਕਰਵਾਈ ਹੈ ਤਾਂ ਫਾਸਟੈਗ 31 ਜਨਵਰੀ 2024 ਦੇ ਬਾਅਦ ਅਯੋਗ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਵਿਜੀਲੈਂਸ ਦਾ ਸਖ਼ਤ ਐਕਸ਼ਨ, 10,000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਹੋਮ ਗਾਰਡ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ
ਭਾਰਤ ਸਰਕਾਰ ਨੇ 15 ਫਰਵਰੀ 2001 ਤੋਂ ਸਾਰੀਆਂ ਗੱਡੀਆਂ ਲਈ FASTags ਜ਼ਰੂਰੀ ਕਰ ਦਿੱਤਾ ਸੀ। ਇਸ ਦੇ ਬਾਅਦ ਟੋਲ ਪਲਾਜਾ ਤੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਸੀ। ਇਸ ਦਾ ਫਾਇਦਾ ਇਹ ਹੈ ਕਿ ਤੁਹਾਨੂੰ ਐਕਸਪ੍ਰੈਸ ਵੇ ਤੋਂ ਲੰਘਣ ਲਈ ਲੰਬੀਆਂ-ਲੰਬੀਆਂ ਲਗਾਉਣ ਦੀ ਲੋੜ ਨਹੀਂ ਹੋਵੇਗੀ। ਤੁਸੀਂ ਆਸਾਨੀ ਨਾਲ ਬਿਨਾਂ ਰੁਕੇ ਐਕਸਪ੍ਰੈਸ ਵੇ ਤੋਂ ਲੰਘ ਸਕਦੇ ਹੋ। ਤੁਹਾਡੀ ਵ੍ਹੀਕਲ ‘ਤੇ ਲੱਗੇ FASTag ਸਟਿੱਕਰ ਜ਼ਰੀਏ ਫਾਸਟੈਗ ਬੈਲੇਂਸ ਨਾਲ ਟੋਲ ਬੂਥਾਂ ‘ਤੇ ਸੈਂਸਰ/ਸਕੈਨਾ ਨਾਲ ਟੋਲ ਟੈਕਸ ਕੱਟ ਲਿਆ ਜਾਂਦਾ ਹੈ। ਫਾਸਟੈਗ ਅਪਡੇਟ ਕਰਵਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ, ਵੋਟਰ ਪਛਾਣ ਪੱਤਰ, ਪੈਨ ਕਾਰਡ, ਆਧਾਰ ਕਾਰਡ ਤੇ ਵਾਹਨ ਦੀ ਆਰਸੀ ਹੋਣੀ ਜ਼ਰੂਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –