ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਦੇਸ਼ ਭਰ ਵਿੱਚ ਦਵਾਈਆਂ ਦੀ ਕੁਆਲਿਟੀ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ ਮੁਤਾਬਕ ਕੁੱਲ 112 ਦਵਾਈਆਂ ਦੇ ਸੈਂਪਲ ਕੁਆਲਿਟੀ ਟੈਸਟਾਂ ਵਿੱਚ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚੋਂ 11 ਪੰਜਾਬ ਵਿੱਚ ਬਣਾਏ ਗਏ ਹਨ।
ਸਭ ਤੋਂ ਵੱਧ ਦਵਾਈਆਂ, 49 ਹਿਮਾਚਲ ਪ੍ਰਦੇਸ਼ ਤੋਂ, 16 ਗੁਜਰਾਤ ਤੋਂ, 12 ਉਤਰਾਖੰਡ ਤੋਂ, 11 ਪੰਜਾਬ ਤੋਂ ਅਤੇ 6 ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਤੋਂ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਤਿੰਨ ਕਫ ਸਿਰਪ ਵੀ ਫੇਲ੍ਹ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨਕਲੀ ਹੈ।
ਇਹ ਦਵਾਈਆਂ ਬੁਖਾਰ, ਪੇਟ ਦਰਦ, ਜੁਕਾਮ, ਖਾਂਸੀ, ਦਿਲ ਦੀ ਬੀਮਾਰੀ, ਕੈਂਸਰ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਮਾ, ਇਨਫੈਕਸ਼ਨ, ਦਰਦ, ਸੋਜ, ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਡਰਿਫ ਕਫ ਸਿਰਪ ਸਮੇਤ ਅੱਠ ਦਵਾਈਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ।

CDSCO ਦੀ ਰਿਪੋਰਟ ਤੋਂ ਬਾਅਦ ਇਹਨਾਂ ਦਵਾਈਆਂ ਵਾਲੇ ਬੈਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਸਾਰੇ ਮੈਡੀਕਲ ਸਟੋਰਾਂ, ਡਾਕਟਰਾਂ ਅਤੇ ਹਸਪਤਾਲਾਂ ਨੂੰ ਇਹਨਾਂ ਦਵਾਈਆਂ ਨੂੰ ਤੁਰੰਤ ਸਟੋਰ ਕਰਨ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਵਿਕਲਪ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸਤੰਬਰ 2025 ਵਿੱਚ ਜਾਰੀ ਇੱਕ ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਕੇਂਦਰੀ ਅਤੇ ਸੂਬਾ ਪੱਧਰੀ ਲੈਬਸ ਵਿੱਚ 52 ਦਵਾਈਆਂ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ, ਜਦੋਂਕਿ 60 ਦਵਾਈਆਂ ਰਾਜ ਪੱਧਰ ‘ਤੇ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀਆਂ।
ਪੰਜਾਬ ਵਿੱਚ ਬਣੀਆਂ 11 ਦਵਾਈਆਂ ਦੇ ਜਿਹੜੇ ਫੇਲ੍ਹ ਹੋਏ ਹਨ, ਉਨ੍ਹਾਂ ਨਾਲ ਸਬੰਧਤ ਫਾਰਮਾਸਿਊਟੀਕਲ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਦਵਾਈਆਂ ਵਾਲੇ ਬੈਚਾਂ ਨੂੰ ਬਾਜ਼ਾਰ ਤੋਂ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ ਵਾਲੇ ਜਸ਼ਨਪ੍ਰੀਤ ਸਿੰਘ ਦੇ ਹੱਕ ‘ਚ ਨਿਤਰੇ ਪਿੰਡ ਵਾਲੇ-‘ਅਸੀਂ ਗਰੰਟੀ ਲੈਂਦੇ ਹਾਂ ਉਹ ਨ/ਸ਼ਾ ਨਹੀਂ ਕਰਦਾ”
11 ਦਵਾਈਆਂ ਜੋ ਫੇਲ੍ਹ ਹੋਈਆਂ ਹਨ, ਉਨ੍ਹਾਂ ਵਿਚ ਏਜੇਨ-20 ਰੈਪੇਬ੍ਰਾਜ਼ੋਲ ਟੇਬਲੈਟਸ (ਮੋਹਾਲੀ), ਪੇਂਜੋਲ-40 ਟੈਬਲੈਟਸ ਪੈਂਟੋਪ੍ਰੇਜੋਲ ਗਿਆਸਟ੍ਰੋ ਰੇਸਿਸਟੈਂਟ ਆਈਪੀ 40 mg (ਮੋਹਾਲੀ), ਰੈਕਸੋਫੇਨ ਇਬੁਪ੍ਰੋਫੇਨ ਅਤੇ ਪੈਰਾਸਿਟਾਮੋਲ ਟੈਬਲੇਟਸ ਆਈਪੀ (ਮੋਹਾਲੀ), ਪੋਡੋਰਮ ਸੇਫਪੋਓਕਸਿਮ ਟੈਬਲੇਟਸ ਆਪੀ 200 mg (ਗੁਰਦਾਸਪੁਰ), ਸਾਇਪ੍ਰੋਹੇਪਟਾਡੀਨ ਟੈਬਲੇਟਸ ਆਈਪੀ 4 mg (ਗੁਰਦਾਸਪੁਰ), ਲੋਪਰਾਮਾਇਡ ਹਾਇਡ੍ਰੋ ਕਲੋਰਾਈਡ ਕੈਪਸੂਲਸ ਆਈਪੀ 2 mg, ਪੈਂਜੋਲ ਪੈਂਟੋਪ੍ਰੇਜੋਲ ਸੋਡੀਅਮ ਟੈਬਲੇਟਸ ਆਈਪੀ (ਗੁਰਦਾਸਪੁਰ), ਐਮਲੋਕੇਅਰ-ਏਟੀ ਅਮਲੋਡਿਪਾਈਨ ਅਤੇ ਏਟੇਨੋਲੋਲ ਟੈਬਲੇਟਸ ਆਈਪੀ (ਗੁਰਦਾਸਪੁਰ), ਫੇਕੋਪੋਡ ਸੇਫਪੋਓਕਸਿਮ ਪ੍ਰੋਕਸ਼ੇਟਿਲ ਟੈਬਲੇਟਸ 200 mg ਅਤੇ ਪੈਰਾਸਿਟਾਮੋਲ, ਫੇਨਿਲਫ੍ਰੀਨ ਹਾਈਡ੍ਰੋਕਲੋਰਾਈਡ ਅਤੇ ਕਲੋਰਫੇਨਿਰਮਾਈਨ ਮੇਲੀਏਟ ਸਸਪੈਂਸ਼ਨ (ਜਲੰਧਰ) ਜੋਕਿ ਆਮ ਤੌਰ ‘ਤੇ ਜੁਕਾਮ, ਖਾਂਸੀ ਅਤੇ ਅਲਰਜੀ ਵਿਚ ਵਰਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
























