ਪੰਜਾਬ ਵਿਚ ਕਾਰਾਂ ਤੇ ਮੋਟਰ ਗੱਡੀਆਂ ‘ਚ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਸੂਬਾ ਸਰਕਾਰ ਵੱਲੋਂ ਵਾਹਨ ਵਿਚ ਪਿੱਛੇ ਦੀ ਸੀਟ ‘ਤੇ ਬੈਠਣ ਵਾਲਿਆਂ ਲਈ ਵੀ ਬੈਲਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਰੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਾਰੇ ਅਧਿਕਾਰੀਆਂ ਤੇ ਆਮ ਲੋਕਾਂ ਨੂੰ ਦੱਸਣ ਕਿ ਜਦੋਂ ਵੀ ਵਾਹਨ ਚਲਾਉਣ ਤਾਂ ਸੀਟ ਬੈਲਟ ਲਗਾ ਕੇ ਹੀ ਚਲਾਉਣ।
ਜੇਕਰ ਕੋਈ ਅਧਿਕਾਰੀ ਜਾਂ ਆਮ ਲੋਕ ਡਰਾਈਵਰ ਦੀ ਨਾਲ ਵਾਲੀ ਸੀਟ ‘ਤੇ ਬੈਠੇਗਾ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਹੀ ਬੈਠੇਗਾ। ਇਸ ਤੋਂ ਇਲਾਵਾ ਵਾਹਨ ਵਿਚ ਪਿਛੇ ਦੀ ਸੀਟ ‘ਤੇ ਬੈਠਣ ਵਾਲੇ ਕੋਈ ਵੀ ਅਧਿਕਾਰੀ/ਆਮ ਜਨਤਾ ਆਪਣੇ ਚਾਰ ਪਹੀਆ ਵਾਹਨ ਵਿਚ ਵੀ ਸੀਟ ਬੈਲਟ ਲਗਾ ਕੇ ਬੈਠਣਗੇ। ਸਰਕਾਰ ਨੇ ਲੋਕਾਂ ਦੀ ਸੇਫਟੀ ਨੂੰ ਵਧਾਉਣ ਲਈ ਹੁਣ ਸੀਟ ਬੈਲਟ ਨੂੰ ਲੈ ਕੇ ਨਿਯਮ ਹੋਰ ਸਖਤ ਕਰ ਦਿੱਤੇ ਹਨ ਤੇ ਵਾਹਨ ਦੇ ਪਿੱਛੇ ਬੈਠੇ ਯਾਰੀਆਂ ਦੀ ਸੇਫਟੀ ਲਈ ਸੀਟ ਬੈਲਟ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਇਸ ਦੇਸ਼ ਨੇ ਬਣਾਇਆ ਦੁਨੀਆ ਦਾ ਪਹਿਲਾ AI ਬੱਚਾ, ਬਿਲਕੁਲ ਇਨਸਾਨਾਂ ਵਰਗੀਆਂ ਹਰਕਤਾਂ
ਦੱਸ ਦੇਈਏ ਕਿ ਪਹਿਲਾਂ ਪਿਛਲੀ ਸੀਟ ‘ਤੇ ਸੀਟ ਬੈਲਟ ਨਾ ਲਗਾਉਣ ‘ਤੇ ਹੁਣ ਤੱਕ ਸਖਤੀ ਨਹੀਂ ਹੁੰਦੀ ਸੀ ਪਰ ਹੁਣ ਇਸ ‘ਤੇ ਵੀ ਸਖਤੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਇਸ ਸਬੰਧੀ ਫ਼ੈਸਲਾ ਲੈ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ –