ਓਲੰਪੀਅਨ ਇਲਾਵੇਨਿਲ ਵਲਾਰਿਵਨ ਨੇ ਰੀਓ ‘ਚ ਹੋ ਰਹੇ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਿਸ਼ਵ ਕੱਪ ਰਾਈਫਲ/ਪਿਸਟਲ ਮੁਕਾਬਲੇ ਦੇ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਇਲਾਵੇਨਿਲ ਨੇ 252.2 ਅੰਕ ਹਾਸਲ ਕਰਕੇ ਫਰਾਂਸ ਦੇ 20 ਸਾਲਾ ਸਨਸਨੀ ਓਸੀਅਨ ਮਯੂਲਰ ਨੂੰ ਹਰਾਇਆ, ਜੋ 251.9 ਅੰਕਾਂ ਨਾਲ ਦੂਜੇ ਸਥਾਨ ‘ਤੇ ਰਿਹਾ। ਚੀਨ ਦੀ ਝੇਂਗ ਜਿਆਲੇ ਤੀਜੇ ਸਥਾਨ ‘ਤੇ ਰਹੀ ਅਤੇ ਕਾਂਸੀ ਦਾ ਤਗਮਾ ਜਿੱਤਿਆ।
ਇਲਾਵੇਨਿਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੱਠ ਮਹਿਲਾਵਾਂ ਦੇ ਵਿੱਚ 24 ਸ਼ਾਟ ਦੇ ਫਾਈਨਲ ਵਿੱਚ ਕਦੇ ਵੀ 10.1 ਤੋਂ ਘੱਟ ਅੰਕ ਨਹੀਂ ਬਣਾਏ। ਇਲਾਵੇਨਿਲ ਨੇ 630.5 ਅੰਕਾਂ ਨਾਲ ਅੱਠਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਈ। ਮਯੂਲਰ 633.7 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਸਿਖਰ ’ਤੇ ਰਹੀ। ਚੀਨ ਦੀਆਂ ਦੋ ਨਿਸ਼ਾਨੇਬਾਜ਼ਾਂ ਝੇਂਗ ਜਿਆਲੀ ਅਤੇ ਝੇਂਗ ਯੂ ਤੋਂ ਇਲਾਵਾ ਨਾਰਵੇ ਦੀ ਯੂਰਪੀ ਚੈਂਪੀਅਨ ਜੈਨੇਟ ਹੇਗ ਡੁਏਸਟੇਡ ਨੇ ਵੀ ਫਾਈਨਲ ਵਿੱਚ ਥਾਂ ਬਣਾਈ।
ਇਹ ਵੀ ਪੜ੍ਹੋ : PM ਮੋਦੀ ਨੇ ਦਿੱਲੀ ਮੈਟਰੋ ਏਅਰਪੋਰਟ ਐਕਸਪ੍ਰੈਸ ਲਾਈਨ ਦਾ ਕੀਤਾ ਉਦਘਾਟਨ, ਮੈਟਰੋ ‘ਚ ਯਾਤਰੀਆਂ ਨਾਲ ਲਈ ਸੈਲਫੀ
ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦਾ ਸੰਦੀਪ ਸਿੰਘ 628.2 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ 14ਵੇਂ ਸਥਾਨ ’ਤੇ ਰਿਹਾ। ਸ਼ੁੱਕਰਵਾਰ ਨੂੰ ਇਲਾਵੇਨਿਲ ਨੇ ਸੰਦੀਪ ਦੇ ਨਾਲ ਮਿਲ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ 629.91 ਦਾ ਸੰਯੁਕਤ ਸਕੋਰ ਬਣਾਇਆ ਸੀ। ਇਸ ਈਵੈਂਟ ਦੇ ਤਮਗਾ ਦੌਰ ਵਿੱਚ ਚੌਥਾ ਅਤੇ ਆਖਰੀ ਸਥਾਨ ਇਜ਼ਰਾਈਲ ਨੂੰ ਮਿਲਿਆ, ਜਿਸ ਨੇ 42 ਟੀਮਾਂ ਦੇ ਮੁਕਾਬਲੇ ਵਿੱਚ ਭਾਰਤ ਨਾਲੋਂ 0.5 ਅੰਕ ਵੱਧ ਹਾਸਲ ਕੀਤੇ।
ਵੀਡੀਓ ਲਈ ਕਲਿੱਕ ਕਰੋ -: