ਭਾਰਤੀ ਮੂਲ ਦੀ ਅਮਰੀਕੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ 9 ਮਹੀਨੇ 14 ਦਿਨ ਬਾਅਦ ਧਰਤੀ ‘ਤੇ ਪਰਤ ਆਏ ਹਨ। ਇਨ੍ਹਾਂ ਨਾਲ ਕਰੂ-9 ਦੇ ਦੋ ਅਤੇ ਐਸਟ੍ਰੋਨਾਟ ਅਮਰੀਕਾ ਦੇ ਨਿਕ ਹੇਗ ਤੇ ਰੂਸ ਦੇ ਅਲੇਕਸਾਂਦ੍ਰ ਗੋਰਬੁਨੋਵ ਵੀ ਹਨ। ਉਨ੍ਹਾਂ ਜਾ ਸਪੇਸਕ੍ਰਾਫਟ ਭਾਰਤੀ ਸਮੇਂ ਮੁਤਾਬਕ 19 ਮਾਰਚ ਨੂੰ ਸਵੇਰੇ 3.27 ਵਜੇ ਫਲੋਰਿਡਾ ‘ਤੇ ਲੈਂਡ ਹੋਇਆ।
ਇਹ ਚਾਰੋਂ ਐਸਟ੍ਰੋਨਾਟ ਮੰਗਲਵਾਰ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਰਵਾਨਾ ਹੋਏ ਸਨ। ਸਪੇਸਕ੍ਰਾਫਟ ਦੇ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਨ ‘ਤੇ ਇਸ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਗਿਆ ਸੀ। ਇਸ ਦੌਰਾਨ ਲਗਭਗ 7 ਮਿੰਟ ਲਈ ਕਮਿਊਨੀਕੇਸ਼ਨ ਬਲੈਕਆਊਟ ਰਿਹਾ ਯਾਨੀ ਯਾਨ ਨਾਲ ਕੋਈ ਸੰਪਰਕ ਨਹੀਂ ਰਿਹਾ।
ਡ੍ਰੈਗਨ ਕੈਪਸੂਲ ਦੇ ਵੱਖ ਹੋਣ ਤੋਂ ਲੈ ਕੇ ਸਮੁੰਦਰ ਵਿਚ ਲੈਂਡਿੰਗ ਤੱਕ ਲਗਭਗ 17 ਘੰਟੇ ਲੱਗੇ। 18 ਮਾਰਚ ਨੂੰ ਸਵੇਰੇ 8.35 ਵਜੇ ਸਪੇਸਕ੍ਰਾਫਟ ਦਾ ਹੈਚ ਹੋਇਆ ਯਾਨੀ ਦਰਵਾਜ਼ਾ ਬੰਦ ਹੋਇਆ। 10.35ਵਜੇ ਸਪੇਸਕ੍ਰਾਫਟ ISS ਤੋਂ ਵੱਖ ਹੋਇਆ। 19 ਮਾਰਚ ਦੀ ਰਾਤ 2.41 ਵਜੇ ਡੀਆਰਬਿਟ ਬਰਨ ਸ਼ੁਰੂ ਹੋਇਆ। ਯਾਨੀ ਉਲਟੀ ਦਿਸ਼ਾ ਵਿਚ ਸਪੇਸਕ੍ਰਾਫਟ ਦਾ ਇੰਜਣ ਫਾਇਰ ਕੀਤਾ ਗਿਆ। ਇਸ ਨਾਲ ਸਪੇਸਕ੍ਰਾਫਟ ਦੀ ਧਰਤੀ ਦੇ ਵਾਤਵਰਣ ਵਿਚ ਐਂਟਰੀ ਹੋਈ ਤੇ ਸਵੇਰੇ 3.27 ਵਜੇ ਫਲੋਰਿਡਾ ‘ਤੇ ਪਾਣੀ ਵਿਚ ਲੈਂਡਿੰਗ ਹੋਈ। ਸੁਨੀਤਾ ਤੇ ਬੁੱਚ ਨੂੰ ਆਪਣੇ ਪੈਰਾਂ ‘ਤੇ ਚੱਲਣ ਲਈ 45 ਦਿਨ ਲੱਗ ਸਕਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਤੇ ਕੇਂਦਰ ਵਿਚਾਲੇ ਅੱਜ ਹੋਵੇਗੀ 7ਵੇਂ ਦੌਰ ਦੀ ਮੀਟਿੰਗ, MSP ਸਣੇ ਹੋਰ ਮੰਗਾਂ ‘ਤੇ ਹੋਵੇਗੀ ਚਰਚਾ
ਦੱਸ ਦੇਈਏ ਕਿ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਬੋਇੰਗ ਤੇ NASA ਦੇ 8 ਦਿਨ ਦੇ ਜੁਆਇੰਟ ਕਰੂ ਫਲਾਈਟ ਟੈਸਟ ਮਿਸ਼ਨ ‘ਤੇ ਗਏ ਸਨ। ਇਸ ਮਿਸ਼ਨ ਦਾ ਉਦੇਸ਼ ਬੋਇੰਗ ਦੇ ਸਟਾਰਲਾਈਨਰ ਸਪੇਸਕ੍ਰਾਫਟ ਦੀ ਐਸਟ੍ਰੋਨਾਟਸ ਨੂੰ ਸਪੇਸ ਸਟੇਸ਼ਨ ਤੱਕ ਲੈ ਜਾ ਕੇ ਵਾਪਸ ਲਿਆਉਣ ਦੀ ਸਮਰੱਥਾ ਨੂੰ ਟੈਸਟ ਕਰਨਾ ਸੀ। ਪਰ ਥ੍ਰਸਟਰ ਵਿਚ ਆਈ ਗੜਬੜੀ ਦੇ ਬਾਅਦ ਉਨ੍ਹਾਂ ਦਾ 8 ਦਿਨ ਦਾ ਮਿਸ਼ਨ 9 ਮਹੀਨੇ ਤੋਂ ਵੱਧ ਸਮੇਂ ਦਾ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
