ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿਚ ਤਲਖ ਟਿੱਪਣੀ ਕੀਤੀ ਗਈ ਹੈ। ਚੀਫ ਜਸਟਿਸ ਆਫ ਇੰਡੀਆ ਵੀਡੀਓ ਦੇਖ ਕੇ ਨਾਰਾਜ਼ ਹੋਏ ਹਨ। ਇਸ ਵੀਡੀਓ ਵਿਚ ਆਮ ਆਦਮੀ ਪਾਰਟੀ ਨੇ ਪ੍ਰੀਜਾਈਡਿੰਗ ਅਫਸਰ ‘ਤੇ ਚੋਣਾਂ ਵਿਚ ਹੇਰਾ-ਫੇਰੀ ਦੇ ਦੋਸ਼ ਲਗਾਏ ਗਏ ਸੀ।
ਵੀਡੀਓ ਦੇਖ ਕੇ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੋਟਾਂ ਕਰਨ ਵਿਚ ਅਸਫਲ ਰਿਹਾ ਹੈ। CJI ਨੇ ਚੰਡੀਗੜ੍ਹ ਦੇ MC ਬਜਟ ਸੈਸ਼ਨ ਉਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਦਿੱਤੀ ਤਲਖੀ ਵਿਚ ਕਿਹਾ ਗਿਆ ਹੈ ਕਿ ਪ੍ਰੀਜਾਈਡਿੰਗ ਅਧਿਕਾਰੀ ਕੈਮਰੇ ਵੱਲ ਕਿਉਂ ਦੇਖ ਰਿਹਾ ਹੈ।
ਇਹ ਵੀ ਪੜ੍ਹੋ : ਕਾਰ ਦਾ ਸੰਤੁਲਨ ਵਿਗੜਨ ਕਾਰਨ ਮਨਾਲੀ ਜਾਂਦੇ ਮੁੰਡਿਆਂ ਨਾਲ ਵਾਪਰਿਆ ਵੱਡਾ ਹਾਦ/ਸਾ, ਇਕ ਦੀ ਮੌ.ਤ, 1 ਜ਼ਖਮੀ
ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਕਿ ਬੈਲਟ ਪੇਪਰ ਨਾਲ ਛੇੜਛਾੜ ਕੀਤੀ ਗਈ ਹੈ। ‘ਆਪ’ ਆਗੂ ਵੱਲੋਂ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ‘ਚ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਦੀਆਂ 8 ਵੋਟਾਂ ਹੇਰਾ-ਫੇਰੀ ਨਾਲ Invalid ਘੋਸ਼ਿਤ ਕੀਤੀਆਂ ਗਈਆਂ ਹਨ। CJI ਨੇ ਪ੍ਰੀਜਾਈਡਿੰਗ ਅਧਿਕਾਰੀ ਉਤੇ ਮਾਮਲਾ ਦਰਜ ਕਰਨ ਦੀ ਵੀ ਗੱਲ ਆਖੀ।
ਵੀਡੀਓ ਲਈ ਕਲਿੱਕ ਕਰੋ –