ਤਾਮਿਲਨਾਡੂ ਦੇ ਪਹਾੜੀ ਜ਼ਿਲ੍ਹੇ ਨੀਲਗਿਰੀ ਵਿਚ ਦੇਰ ਸ਼ਾਮ ਇਕ ਯਾਤਰੀਆਂ ਨਾਲ ਭਰੀ ਬੱਸ ਖੱਡ ਵਿਚ ਡਿਗਣ ਨਾਲ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ 4 ਮਹਿਲਾਵਾਂਤੇ ਇਕ ਬੱਚਾ ਸ਼ਾਮਲ ਹਨ। ਮ੍ਰਿਤਕ ਤੇਨਕਾਸੀ ਜ਼ਿਲ੍ਹੇ ਦੇ ਕਾਇਡਮ ਦੇ ਰਹਿਣ ਵਾਲੇ ਸਨ, ਉਹ ਲੋਕ ਘਰ ਪਰਤ ਰਹੇ ਸਨ,ਉਦੋਂ ਇਹ ਹਾਦਸਾ ਵਾਪਰਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਦੁਰਘਟਨਾ ਦੀ ਜਾਣਕਾਰੀ ਲਈ ਇਕ ਫੋਨ ਹੈਲਪਲਾਈਨ ਜਾਰੀ ਕੀਤੀ ਹੈ। ਪੁਲਿਸ ਨੇ ਦੱਸਿਆਕਿ ਚਾਲਕ ਦੇ ਕੰਟਰੋਲ ਗੁਆਉਣ ਦੇ ਬਾਅਦ ਬੱਸ ਖੱਡ ਵਿਚ ਜਾ ਡਿੱਗੀ ਜਿਸਦੇ ਬਾਅਦ ਪੁਲਿਸ ਵਾਲੇ ਤੇ ਫਾਇਰ ਬ੍ਰਿਗੇਡ ਵਾਲੇ ਮੌਕੇ ‘ਤੇ ਪਹੁੰਚੇ। ਜ਼ਿਆਦਾਤਰ ਜ਼ਖਮੀਆਂ ਨੂੰ ਇਲਾਜ ਲਈ ਕੋਇੰਟਬੂਰ ਭੇਜਿਆ ਗਿਆ ਹੈ। ਊਟੀ ਤੋਂ ਮੇਟਪਾਲਯਮ ਜਾ ਰਹੀ ਬੱਸ ਵਿਚ 55 ਸੈਲਾਨੀ ਯਾਤਰਾ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਕੁੰਨੂਰ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਧਰਤੀ ਤੋਂ 9.2 ਲੱਖ ਕਿ.ਮੀ. ਦੂਰ ਪਹੁੰਚਿਆ ਆਦਿਤਯ ਐੱਲ1, ਈਸਰੋ ਨੇ ਪਹਿਲੀ ਵਾਰ ਮੰਗਲ ਮਿਸ਼ਨ ‘ਤੇ ਕੀਤਾ ਸੀ ਇਹ ਕਾਰਨਾਮਾ
ਮੁੱਖ ਮੰਤਰੀ ਸਟਾਲਿਨ ਨੇ ਹਾਦਸੇ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੀੜਤਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2-2 ਲੱਖ ਰੁਪਏ ਤੇ ਗੰਭੀਰ ਤੌਰ ‘ਤੇ ਜ਼ਖਮੀ ਲੋਕਾਂ ਦਾ ਇਲਾਜ ਕਰਾ ਰਹੇ ਲੋਕਾਂ ਨੂੰ 1-1 ਲੱਖ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: