ਡੋਨਾਲਡ ਟਰੰਪ ਨੇ ਯੂਕਰੇਨ ਖਿਲਾਫ ਵੱਡਾ ਐਕਸ਼ਨ ਲਿਆ ਹੈ। ਵ੍ਹਾਈਟ ਹਾਊਸ ਵਿਚ ਟਰੰਪ ਨਾਲ ਬਹਿਸ ਦੇ 3 ਦਿਨ ਬਾਅਦ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਰੋਕਣ ਦਾ ਐਲਾਨ ਕੀਤਾ ਹੈ। ਬਲਿਊਮਰਗ ਦੀ ਰਿਪੋਰਟ ਮੁਤਾਬਕ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਅਜਿਹੀ ਮਦਦ ਜੋ ਅਮਰੀਕਾ ਤੋਂ ਅਜੇ ਤੱਕ ਯੂਕਰੇਨ ਨਹੀਂ ਪਹੁੰਚੀ ਹੈ, ਉਸ ਨੂੰ ਵੀ ਰੋਕ ਦਿੱਤਾ ਗਿਆ ਹੈ।
ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਮੁਤਾਬਕ ਯੂਕਰੇਨ ਨੂੰ ਰੋਕੀ ਗਈ ਮਦਦ ਉਦੋਂ ਤੱਕ ਬਹਾਲ ਨਹੀਂ ਕੀਤੀ ਜਾਵੇਗੀ ਜਦੋਂ ਤਕ ਰਾਸ਼ਟਰਪਤੀ ਟਰੰਪ ਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਅਸਲ ਵਿਚ ਸ਼ਾਂਤੀ ਚਾਹੁੰਦੇ ਹਨ। ਯੂਕਰੇਨ ਨੂੰ ਫੌਜੀ ਮਦਦ ਰੋਕੇ ਜਾਣ ਨੂੰ ਲੈ ਕੇ ਫਿਲਹਾਲ ਅਮਰੀਕੀ ਰੱਖਿਆ ਵਿਭਾਗ ਤੇ ਨਾ ਹੀ ਰਾਸ਼ਟਰਪਤੀ ਟਰੰਪ ਨੇ ਕੋਈ ਟਿੱਪਣੀ ਕੀਤੀ ਹੈ।
ਬਲਿਊਮਰਗ ਨੇ ਰੱਖਿਆ ਵਿਭਾਗ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਰਾਸ਼ਟਰਪਤੀ ਟਰੰਪ ਇਸ ਗੱਲ ਦੀ ਸਮੀਖਿਆ ਕਰ ਰਹੇ ਹਨ ਕਿ ਕੀ ਜੇਲੇਂਸਕੀ ਰੂਸ ਨਾਲ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਮਦਦ ਸਥਾਈ ਤੌਰ ‘ਤੇ ਨਹੀਂ ਰੋਕੀ ਗਈ ਹੈ। ਰੋਕੀ ਗਈ ਮਦਦ ਕਰਕੇ ਇਕ ਅਰਬ ਡਾਲਰ ਦੇ ਹਥਿਆਰ ਤੇ ਗੋਲਾ ਬਾਰੂਦ ਸਬੰਧੀ ਮਦਦ ‘ਤੇ ਅਸਰ ਪੈ ਸਕਦਾ ਹੈ। ਇਨ੍ਹਾਂ ਨੂੰ ਜਲਦ ਹੀ ਯੂਕਰੇਨ ਤੱਕ ਪਹੁੰਚਾਇਆ ਜਾਣਾ ਸੀ।
ਟਰੰਪ ਦੇ ਹੁਕਮ ਦੇ ਬਾਅਦ ਇਸ ਮਦਦ ਨੂੰ ਵੀ ਰੋਕ ਦਿਤਾ ਗਿਆ ਹੈ ਜਿਸ ਦਾ ਇਸਤੇਮਾਲ ਯੂਕਰੇਨ ਸਿਰਫ ਅਮਰੀਕੀ ਡਿਫੈਂਸ ਕੰਪਨੀਆਂ ਨਾਲ ਸਿੱਧੇ ਹੋਰ ਫੌਜੀ ਹਾਰਡਵੇਅਰ ਖਰੀਦਣ ਲਈ ਕਰ ਸਕਦਾ ਹੈ। ਅਮਰੀਕੀ ਸਹਾਇਤਾ ਰੋਕੇ ਜਾਣ ‘ਤੇ ਰਾਸ਼ਟਰਪਤੀ ਜੇਲੇਂਸਕੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ : ਅੱਜ ਤੋਂ ‘ਵਿਪਸ਼ਯਨਾ ਸਾਧਨਾ’ ‘ਚ ਲੀਨ ਹੋਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ ‘ਚ ਬਿਤਾਉਣਗੇ 10 ਦਿਨ
ਵਿਦੇਸ਼ੀ ਮਾਮਲਿਆਂ ਦੇ ਜਾਣਕਾਰ ਮਾਰਕ ਕੈਨਸੀਅਨ ਨੇ ਕਿਹਾ ਕਿ ਅਮਰੀਕੀ ਮਦਦ ਰੁਕਣ ਦਾ ਮਤਲਬ ਹੈ ਕਿ ਹੁਣ ਯੂਕਰੇਨ ਦੀ ਤਾਕਤ ਅੱਧੀ ਹੋ ਗਈ ਹੈ। ਇਸ ਦਾ ਅਸਰ 2 ਤੋਂ 4 ਮਹੀਨੇ ਵਿਚ ਦਿਖਣ ਲੱਗੇਗਾ। ਫਿਲਹਾਲ ਯੂਰਪੀ ਦੇਸ਼ਾਂ ਤੋਂ ਮਿਲਣ ਵਾਲੀ ਸਹਾਇਤਾ ਨਾਲ ਯੂਕਰੇਨ ਕੁਝ ਸਮੇਂ ਤੱਕ ਲੜਾਈ ਵਿਚ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮਤਲਬ ਹੈ ਕਿ ਯੂਕਰੇਨ ਨੂੰ ਹੁਣ ਕਿਸੇ ਵੀ ਹਾਲ ਵਿਚ ਸ਼ਾਂਤੀ ਡੀਲ ਨੂੰ ਮਨਜ਼ੂਰ ਕਰਨਾ ਹੋਵੇਗਾ। ਕੈਨਸੀਅਨ ਨੇ ਚੇਤਾਵਨੀ ਦਿੱਤੀ ਕਿ ਟਰੰਪ ਪ੍ਰਸ਼ਾਸਨ ਯੂਕਰੇਨ ਨੂੰ ਕਮਜ਼ੋਰ ਕਰਨ ਲਈ ਹੋਰ ਵੀ ਕਈ ਤਰੀਕੇ ਅਜਮਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
