ਭਾਜਪਾ ਨੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਆਪਣਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਜਦਕਿ ਮੌਜੂਦਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ। ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਕਰੀਬੀ ਮੰਨਿਆ ਜਾਂਦਾ ਹੈ।
ਓਪੀ ਧਨਖੜ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਪੁਰਾਣੀ ਦੋਸਤੀ ਹੈ। ਧਨਖੜ ਨੇ 18 ਸਾਲਾਂ ਤੱਕ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ‘ਚ ਵੀ ਕੰਮ ਕੀਤਾ ਹੈ। 2020 ਵਿੱਚ ਭਾਜਪਾ ਨੇ ਸੁਭਾਸ਼ ਬਰਾਲਾ ਨੂੰ ਹਟਾ ਕੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਬਣਾਇਆ ਸੀ। ਹੁਣ ਨੌਂ ਸਾਲਾਂ ਬਾਅਦ ਭਾਜਪਾ ਨੇ ਨਾਇਬ ਸਿੰਘ ਸੈਣੀ ਦੇ ਰੂਪ ਵਿੱਚ ਇੱਕ ਗੈਰ ਜਾਟ ਚਿਹਰੇ ਨੂੰ ਆਪਣਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ।
ਓਪੀ ਧਨਖੜ ਹਰਿਆਣਾ ਦੀ ਸਾਬਕਾ ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਪਸ਼ੂ ਪਾਲਣ ਅਤੇ ਖੇਤੀਬਾੜੀ ਮੰਤਰਾਲੇ ਨੂੰ ਸੰਭਾਲਿਆ। ਇਸ ਤੋਂ ਇਲਾਵਾ ਧਨਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਰੀਮ ਪ੍ਰੋਜੈਕਟ ‘ਸਟੈਚੂ ਆਫ ਯੂਨਿਟੀ’ ਦੇ ਰਾਸ਼ਟਰੀ ਕੋਆਰਡੀਨੇਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ 2011 ਤੋਂ 2013 ਅਤੇ 2013 ਤੋਂ 2015 ਤੱਕ ਦੋ ਵਾਰ ਭਾਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਫਰੀਦਕੋਟ : ਬੰਦੂ.ਕ ਦੀ ਨੋਕ ‘ਤੇ ਮਨੀ ਐਕਸਚੇਂਜਰ ਤੋਂ ਸਾਢੇ 3 ਲੱਖ ਦੀ ਲੁੱਟ, ਰਸਤੇ ‘ਚ ਰੋਕ ਖੋਹਿਆ ਬੈਗ
2014 ਦੀਆਂ ਲੋਕ ਸਭਾ ਚੋਣਾਂ ‘ਚ ਧਨਖੜ ਨੇ ਰੋਹਤਕ ਤੋਂ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਵਿਰੁੱਧ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਦੂਜੇ ਸਥਾਨ ‘ਤੇ ਸਬਰ ਕਰਨਾ ਪਿਆ ਸੀ। 2014 ਵਿੱਚ ਉਹ ਬਾਦਲੀ ਵਿਧਾਨ ਸਭਾ ਸੀਟ ਤੋਂ ਜਿੱਤੇ ਸਨ। 2019 ਵਿੱਚ ਉਹ ਮੁੜ ਬਾਦਲੀ ਤੋਂ ਚੋਣ ਲੜੇ ਪਰ ਜਿੱਤ ਨਾ ਸਕੇ।
ਵੀਡੀਓ ਲਈ ਕਲਿੱਕ ਕਰੋ -: