119 corona cases found : ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 119 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ 67 ਮਰਦ ਅਤੇ 52 ਔਰਤਾਂ ਸ਼ਾਮਲ ਹਨ। ਉਥੇ ਹੀ 102 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਅੱਜ ਸ਼ਹਿਰ ਵਿੱਚ ਕੋਰੋਨਾ ਨਾਲ ਤਿੰਨ ਵਿਅਕਤੀਆਂ ਨੇ ਦਮ ਤੋੜਿਆ। ਮਿਲੀ ਜਾਣਕਾਰੀ ਮੁਤਾਬਕ ਸੈਕਟਰ-29 ਦੇ 45 ਸਾਲਾ ਵਿਅਕਤੀ ਦੀ ਸਿਟੀ ਹਸਪਤਾਲ ਵਿੱਚ ਮੌਤ ਹੋਈ। ਉਥੇ ਹੀ ਮਲੋਆ ਦੇ 61 ਸਾਲਾ ਬਜ਼ੁਰਗ ਨੇ ਪੀਜੀਆਈ ਅਤੇ ਸੈਕਟਰ-34 ਦੇ 79 ਸਾਲਾ ਬਜ਼ੁਰਗ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਮ ਤੋੜਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਪਾਏ ਗਏ ਮਾਮਲੇ ਸੈਕਟਰ-6, ਸੈਕਟਰ-8, ਸੈਕਟਰ-9, ਸੈਕਟਰ-11, ਸੈਕਟਰ-12, ਸੈਕਟਰ-15, ਸੈਕਟਰ-16, ਸੈਕਟਰ-18, ਸੈਕਟਰ-19, ਸੈਕਟਰ-20, ਸੈਕਟਰ-21, ਸੈਕਟਰ-22, ਸੈਕਟਰ-24, ਸੈਕਟਰ-27, ਸੈਕਟਰ-28, ਸੈਕਟਰ-32, ਸੈਕਟਰ-33, ਸੈਕਟਰ-34, ਸੈਕਟਰ-35, ਸੈਕਟਰ-37, ਸੈਕਟਰ-38, ਸੈਕਟਰ-39, ਸੈਕਟਰ-40, ਸੈਕਟਰ-41, ਸੈਕਟਰ-43, ਸੈਕਟਰ-44, ਸੈਕਟਰ-45, ਸੈਕਟਰ-46, ਸੈਕਟਰ-48, ਸੈਕਟਰ-49, ਸੈਕਟਰ-50, ਸੈਕਟਰ-51, ਸੈਕਟਰ-53, ਸੈਕਟਰ-63, ਦਰਿਆ, ਧਨਾਸ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜਾਗਰਾਂ ਤੇ ਪੀਜੀਆਈ ਕੈਂਪਸ ਤੋਂ ਸਾਹਮਣੇ ਆਏ।
ਦੱਸ ਦੇਈਏ ਕਿ ਸ਼ਹਿਰ ਵਿੱਚ ਇਸ ਵੇਲੇ ਕੋਰੋਨਾ ਦੇ 1135 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਜਦਕਿ 258 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਸ਼ਹਿਰ ਵਿੱਚ 15198 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। । ਪਿਛਲੇ 24 ਘੰਟਿਆਂ ਦੌਰਾਨ ਯੂਟੀ ’ਚ 1210 ਲੋਕਾਂ ਦੇ ਰੈਪਿਡ ਐਂਟੀਜਨ ਸੈਂਪਲ ਲਏ ਗਏ। ਹੁਣ ਤੱਕ ਸ਼ਹਿਰ ਵਿੱਚੋਂ 131280 ਲੋਕਾਂ ਦੇ ਕੋਵਿਡ-19 ਦੇ ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 113928 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਉਥੇ ਹੀ ਹੁਣ ਤੱਕ ਸ਼ਹਿਰ ਵਿੱਚ 16591 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿੱਚੋਂ 761 ਸੈਂਪਲ ਰਿਜੈਕਟ ਹੋਏ ਹਨ, ਜਦਕਿ 258 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੇ 5,93,76,307 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 13,79,441 ਮੌਤਾਂ ਹੋ ਚੁੱਕੀਆਂ ਹਨ, ਜਦਕਿ ਭਾਰਤ ਵਿੱਚ 90,50,597 ਪਾਜ਼ੀਟਿਵ ਮਾਮਲੇ ਮਿਲੇ ਹਨ ਤੇ ਹੁਣ ਤੱਕ 1,32,726 ਮੌਤਾਂ ਹੋ ਚੁੱਕੀਆਂ ਹਨ।