98 new cases of corona : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਕਾਫੀ ਘਟਨੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 98 ਨਵੇਂ ਮਾਮਲੇ ਸਾਹਮਣੇ ਆਏ, ਉਥੇ 53 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ 15025 ਮਾਮਲੇ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 13978 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਇਸ ਦੇ 815 ਮਾਮਲੇ ਐਕਟਿਵ ਹਨ। ਉਥੇ ਹੀ 232 ਲੋਕਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆਈ। ਉਥੇ ਹੀ ਅੱਜ ਕੋਰੋਨਾ ਨਾਲ ਸੈਕਟਰ-40 ਦੇ ਰਹਿਣ ਵਾਲੇ ਇੱਕ 79 ਸਾਲਾ ਵਿਅਕਤੀ ਨੇ ਮੋਹਾਲੀ ਦੇ ਪ੍ਰਾਈਵੇਟ ਹਸਪਾਤਲ ਵਿੱਚ ਦਮ ਤੋੜਿਆ। ਇਹ ਵਿਅਕਤੀ ਕੋਰੋਨਾ ਤੋਂ ਇਲਾਵਾ ਹੋਰ ਵੀ ਬੀਮਾਰੀਆਂ ਤੋਂ ਪੀੜਤ ਸੀ। ਅਤੇ ਸੈਕਟਰ-38 ਦੇ 60 ਸਾਲਾ ਵਿਅਕਤੀ ਦੀ ਮੌਤ ਹੋਈ।
ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਪਾਏ ਗਏ ਮਾਮਲੇ ਸੈਕਟਰ-5, ਸੈਕਟਰ-7, ਸੈਕਟਰ-8, ਸੈਕਟਰ-9, ਸੈਕਟਰ-10, ਸੈਕਟਰ-11, ਸੈਕਟਰ-15, ਸੈਕਟਰ-16, ਸੈਕਟਰ-19, ਸੈਕਟਰ-20, ਸੈਕਟਰ-22, ਸੈਕਟਰ-23, ਸੈਕਟਰ-24, ਸੈਕਟਰ-25, ਸੈਕਟਰ-27, ਸੈਕਟਰ-28, ਸੈਕਟਰ-32, ਸੈਕਟਰ-33, ਸੈਕਟਰ-34, ਸੈਕਟਰ-35, ਸੈਕਟਰ-38, ਸੈਕਟਰ-39, ਸੈਕਟਰ-40, ਸੈਕਟਰ-41, ਸੈਕਟਰ-42, ਸੈਕਟਰ-43, ਸੈਕਟਰ-44, ਸੈਕਟਰ-47, ਸੈਕਟਰ-48, ਸੈਕਟਰ-50, ਸੈਕਟਰ-61, ਮਨੀਮਾਜਰਾ, ਕਿਸ਼ਨਗੜ੍ਹ, ਮੌਲੀਂ ਜਾਗਰਾਂ, ਰਾਮ ਦਰਬਾਰ, ਹਾਲੋਮਾਜਰਾ, ਰਾਏਪੁਰ ਕਲਾਂ, ਧਨਾਸ ਤੇ ਪਲਸੋਰਾ ਤੋਂ ਸਾਹਮਣੇ ਆਏ ਹਨ। ਅੱਜ ਸਾਹਮਣੇ ਆਏ ਪਾਜ਼ੀਟਿਵ ਮਰੀਜ਼ਾਂ ਵਿੱਚ 54 ਮਰਦ ਅਤੇ 44 ਔਰਤਾਂ ਸ਼ਾਮਲ ਹਨ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਯੂਟੀ ’ਚ 1180 ਲੋਕਾਂ ਦੇ ਰੈਪਿਡ ਐਂਟੀਜਨ ਸੈਂਪਲ ਲਏ ਗਏ। ਹੁਣ ਤੱਕ ਸ਼ਹਿਰ ਵਿੱਚੋਂ 114773 ਲੋਕਾਂ ਦੇ ਕੋਵਿਡ-19 ਦੇ ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 99067 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਉਥੇ ਹੀ ਹੁਣ ਤੱਕ ਸ਼ਹਿਰ ਵਿੱਚ 15025 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿੱਚੋਂ 681 ਸੈਂਪਲ ਰਿਜੈਕਟ ਹੋਏ ਹਨ, ਜਦਕਿ 127 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੇ 5,10,30,167 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 12,50,644 ਮੌਤਾਂ ਹੋ ਚੁੱਕੀਆਂ ਹਨ, ਜਦਕਿ ਭਾਰਤ ਵਿੱਚ 84,62,080 ਪਾਜ਼ੀਟਿਵ ਮਾਮਲੇ ਮਿਲੇ ਹਨ ਤੇ ਹੁਣ ਤੱਕ 1,25,562 ਮੌਤਾਂ ਹੋ ਚੁੱਕੀਆਂ ਹਨ।