A new hostel for girls : ਚੰਡੀਗੜ੍ਹ ਦੇ ਸੈਕਟਰ-42 ਦੇ ਪੋਸਟ ਗ੍ਰੈਜੂਏ ਗਵਰਨਮੈਂਟ ਕਾਲਜ ਫਾਰ ਗਰਲਸ ਵਿੱਚ ਕੁੜੀਆਂ ਲਈ ਕੁੜੀਆਂ ਲਈ ਚਾਰ ਮੰਜ਼ਿਲਾ ਨਵਾਂ ਹੋਸਟਲ ਬਣਾਇਆ ਜਾਵੇਗਾ, ਜਿਸ ’ਤੇ ਅਗਲੇ ਮਹੀਨੇ ਕੰਮ ਸ਼ੁਰੂ ਹੋਵੇਗਾ। ਇਸ ਦੀ 15 ਕਰੋੜ 4 ਲੱਖ 44 ਹਜ਼ਾਰ 626 ਰੁਪਏ ਅੰਦਾਜ਼ਨ ਲਾਗਤ ਹੈ। ਹੰਸ ਰਾਜ ਕੋਹਲੀ ਐਂਡ ਸੰਸ ਨੂੰ ਅੱਜ ਸ਼ੁੱਕਰਵਾਰ ਟੈਂਡਰ ਅਲਾਟ ਕੀਤਾ ਜਾਵੇਗਾ। ਕੰਪਨੀ ਨੂੰ 18 ਮਹੀਨੇ ਵਿੱਚ ਹੋਸਟਲ ਦਾ ਕੰਮ ਪੂਰਾ ਕਰਨਾ ਹੋਵੇਗਾ। ਇਸ ਦਾ ਟੈਂਡਰ 20 ਕਰੋੜ 89 ਲੱਖ 19 ਹਜ਼ਾਰ 74 ਵਿੱਚ ਕਾਲ ਕੀਤਾ ਗਿਆ ਸੀ। ਇਸ ਟੈਂਡਰ ਵਿੱਚ 6 ਕੰਪਨੀਆਂ ਆਈਆਂ ਸਨ। ਇਨ੍ਹਾਂ ਵਿੱਚੋਂ ਹੰਸਰਾਜ ਕੋਹਲੀ ਐਂਡ ਸੰਸ ਦੇ ਰੇਟ ਸਭ ਤੋਂ ਘੱਟ ਰਹੇ।

ਨਵੇਂ ਹੋਸਟਲ ਵਿੱਚ ਡੋਰਮੇਟਰੀ ਬਣੇਗੀ, ਜਿਸ ਵਿਚ ਤਿੰਨ ਗਰਲਸ ਨੂੰ ਹੌਸਟਲ ਅਲਾਟ ਹੋ ਸਕੇਗਾ। ਉਥੇ ਕਮਰਿਆਂ ਵਿੱਚ ਦੋ-ਦੋ ਲੜਕੀਆਂ ਰਹਿ ਸਕਣਗੀਆਂ। ਹੌਸਟਲ ਦੇ ਗ੍ਰਾਊਂਡ ਫਲੋਰ ’ਤੇ ਮੈਡੀਟੇਸ਼ਨ ਰੂਮ ਬਣੇਗਾ, ਜਿਥੇ ਸਟੂਡੈਂਟਸ ਮੈਡੀਟੇਸ਼ਨ ਕਰ ਸਕਣਗੀਆਂ। ਉਥੇ ਇੱਕ ਸਿਕ ਰੂਮ ਵੀ ਹੋਵੇਗਾ, ਜਿਥੇ ਕਿਸੇ ਵਿਦਿਆਰਥਣ ਨੂੰ ਬੀਮਾਰ ਹੋਣ ’ਤੇ ਦਵਾਈ ਮਿਲ ਸਕੇਗੀ। ਇਕ ਹੈਲਥ ਕੇਅਰ ਰੂਮ ਹੋਵੇਗਾ, ਜਿਥੇ ਵਿਦਿਆਰਥਣਾਂ ਆਪਣਾ ਚੈੱਕਅੱਪ ਕਰਵਾ ਸਕਣਗੀਆ। ਚਾਹ, ਕੌਫੀ, ਜੂਸ ਅਤੇ ਸਨੈਕਸ ਲਈ ਦੁਕਾਨ ਵੀ ਹੋਸਟਲ ਵਿੱਚ ਹੀ ਹੋਵੇਗੀ, ਜਿਸ ਦੇ ਚੱਲਦਿਆਂ ਵਿਦਿਆਰਥਣਾਂ ਨੂੰ ਬਾਹਰ ਨਹੀਂ ਜਾਣਾ ਪਏਗਾ।

ਦੱਸਣਯੋਗ ਹੈ ਕਿ ਗ੍ਰਾਊਂਡ ਫਲੋਰ ’ਤੇ ਇਕ ਵਰਕਰ ਰੂਮ, ਦੋ ਲਾਬੀ, ਇਕ ਐਕਟੀਵਿਟੀ ਰੂਮ, ਇੱਕ ਮੈਡੀਟੇਸ਼ਨ ਰੂਮ, ਇਕ ਕਾਮਨ ਰੂਮ, ਇੱਕ ਇਲੈਕਟ੍ਰਿਕ ਰੂਮ, ਇੱਕ ਸਿਕ ਰੂਮ, ਇੱਕ ਲਾਈਬ੍ਰੇਰੀ ਤੇ ਇੱਕ ਵਿਜ਼ਿਟਰ ਰੂਮ ਹੋਵੇਗਾ, ਡਾਈਨਿੰਗ ਹਾਲ, ਇਕ ਡ੍ਰਾਇੰਗ ਹਾਲ, ਇੱਕ ਆਫਿਸ, ਦੋ ਕਿਚਨ, ਇੱਕ ਪੇਂਟਰੀ, 4 4 ਟਾਇਲੇਟ ਬਲਾਕ, 3 ਸਟੋਰ, ਇੱਕ ਹੈਲਥ ਕੇਅਰ ਰੂਮ, ਟਕ ਸ਼ਾਪ, ਇੱਕ ਸਾਈਬਰ ਕੈਫੇ, ਇੱਕ ਵਾਸ਼ਿੰਗ ਰੂਮ, ਦੋ ਲਿਫਟ, 3 ਸਟੇਅਰ ਤੇ ਤਿੰਨ ਟਾਇਲੇਟ ਹੋਣਗੇ। ਉਥੇ ਪਹਿਲੀ ਮੰਜ਼ਿਲ ’ਤੇ 30 ਡੋਰਮੇਟਰੀ, 10 ਰੂਮ, 4 ਰੂਮ ਰਿਸਰਚ ਸਕਾਲਰਸ, 4 ਵਾਸ਼ਿੰਗ ਮਸ਼ੀਨ ਸਪੇਸ, 3 ਲਾਬੀ, 4 ਟਾਇਲੇਟ ਬਲਾਕ, 2 ਸਟੋਰ, ਇਕ ਕਾਮਨ ਰੂਮ, ਇੱਕ ਸਕਵੇਸ਼ ਕੋਰਟ, 3 ਸਟੇਅਰ ਕੇਸ, ਇੱਕ ਰੈਂਪ ਤੇ ਦੋ ਲਿਫਟ ਹੋਣਗੀਆਂ। ਦੂਜੀ ਮੰਜ਼ਿਲ ’ਤੇ 30 ਡੋਰਮੇਟਰੀ, 10 ਰੂਮ, 3 ਸਟੇਅਰਕੇਸ, 4 ਟਾਇਲੇਟ ਬਲਾਕ, 4 ਲਾਬੀ, 2 ਸਟੋਰ, 3 ਵਾਸ਼ਿੰਗ ਸਪੇਸ, 2 ਰੂਮ ਰਿਸਰਚ ਸਕਾਲਰਸ, ਦੋ ਲਿਫਟ ਅਤੇ ਤੀਸਰੀ ਮੰਜ਼ਿਲ ’ਤੇ 30 ਡੋਰਮੇਟਰੀ, 10 ਰੂਮ, 2 ਲਾਬੀ, 2 ਸਟੋਰ, 2 ਰੂਮ ਰਿਸਰਚ ਸਕਾਲਰ, 2 ਲਿਫਟ 4 ਟਾਇਲੇਟ ਬਲਾਕ, 4 ਵਾਸ਼ਿਗੰਟ ਸਪੇਸ ਤੇ 3 ਸਟੇਅਰਸ ਹੋਣਗੇ।






















