ਚੰਡੀਗੜ੍ਹ ‘ਚ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (AAP) ਨੇ ਹਲਚਲ ਤੇਜ਼ ਕਰ ਦਿੱਤੀ ਹੈ। ਪਾਰਟੀ ਵੱਲੋਂ 12 ਨਵੇਂ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਨਿਯੁਕਤੀ ਦੇ ਹੁਕਮ ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ, ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਅਤੇ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ: ਸੰਨੀ ਆਹਲੂਵਾਲੀਆ ਵੱਲੋਂ ਦਿੱਤੇ ਗਏ ਹਨ।

‘AAP’ appointed 12 coordinators
ਪਾਰਟੀ ਨੇ ਪਰਮਿੰਦਰ ਸਿੰਘ ਗੋਲਡੀ, ਗੋਵਿੰਦਰ ਮਿੱਤਲ, ਅਮਿਤ ਜੈਨ, ਸੁਭਾਸ਼ ਸ਼ਰਮਾ, ਕਰਮਜੀਤ ਚੌਹਾਨ, ਨਵਦੀਪ ਟੋਨੀ, ਅਸ਼ੋਕ ਸ਼ਿਰਸਵਾਲ, ਗੌਰਵ ਅਰੋੜਾ, ਧਰਮਿੰਦਰ ਲਾਂਬਾ, ਰਮਨ ਚੰਦੀ, ਐਡਵੋਕੇਟ ਰਵਿੰਦਰ ਸਿੰਘ ਅਤੇ ਹਰਪ੍ਰੀਤ ਕਲੌਹ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਰਹੀ ਹੈ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਨੂੰ ਕੀਤਾ ਗਿਆ ਰਿਹਾਅ, ਸ਼ਾਂਤੀ ਬਣਾਏ ਰੱਖਣ ਦੇ ਭਰੋਸੇ ਮਗਰੋਂ ਪੁਲਿਸ ਨੇ ਛੱਡਿਆ
ਚੰਡੀਗੜ੍ਹ ਦੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦਾ ਉਦੇਸ਼ ਚੰਡੀਗੜ੍ਹ ਵਿੱਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਜਦੋਂ ਪਾਰਟੀ ਦਾ ਸੰਗਠਨ ਮਜ਼ਬੂਤ ਹੋਵੇਗਾ ਤਾਂ ਪਾਰਟੀ ਆਪਣੇ ਆਪ ਹੀ ਚੋਣਾਂ ਜਿੱਤ ਜਾਵੇਗੀ। ਆਮ ਆਦਮੀ ਪਾਰਟੀ ਵਰਕਰਾਂ ਦੀ ਪਾਰਟੀ ਹੈ। ਇੱਥੇ ਹਰ ਵਰਕਰ ਪਾਰਟੀ ਲਈ ਹੀ ਕੰਮ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ : –