ਚੰਡੀਗੜ੍ਹ ਨਗਰ ਨਿਗਮ ਵਿਚ ਮੇਅਰ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਉਲਟਫੇਰ ਹੋ ਗਿਆ ਹੈ। ‘ਆਪ’ ਕੌਂਸਲਰ ਲਖਬੀਰ ਸਿੰਘ ਬਿੱਲੂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਉਹ ਨਗਰ ਨਿਗਮ ਦੇ ਵਾਰਡ ਨੰਬਰ 31 ਤੋਂ ਕੌਂਸਲਰ ਹਨ। ਚੰਡੀਗੜ੍ਹ ਭਾਜਪਾ ਪ੍ਰਧਾਨ ਜੀਤੇਂਦਰ ਪਾਲ ਮਲਹੋਤਰਾ, ਸਾਂਸਦ ਕਿਰਨ ਖੇਰ, ਸਾਬਕਾ ਪ੍ਰਧਾਨ ਸੰਜੇ ਟੰਡਨ ਦੀ ਮੌਜੂਦਗੀ ਵਿਚ ਬਿੱਲੂ ਭਾਜਪਾ ਵਿਚ ਸ਼ਾਮਲ ਹੋਏ। ਬਿੱਲੂ ਦੇ ਨਾਲ ‘ਆਪ’ ਵਰਕਰ ਕੁਲਬੀਰ ਸਿੰਘ, ਮਨਪ੍ਰੀਤ ਕੁਮਾਰ, ਪੱਪੂ ਤੇ ਅਸ਼ੋਕ ਕੁਮਾਰ ਵੀ ਭਾਜਪਾ ਵਿਚ ਸ਼ਾਮਲ ਹੋ ਗਏ।
‘ਆਪ’ ਕੌਂਲਸਰ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਹੁਣ ਨਿਗਮ ਵਿਚ ਭਾਜਪਾ ਦੇ 16 ਵੋਟ ਹੋ ਗਏ ਹਨ। ਇਸ ਵਿਚ ਸਾਂਸਦ ਕਿਰਨ ਖੇਰ ਦਾ ਵੋਟ ਵੀ ਸ਼ਾਮਲ ਹੈ। ‘ਆਪ’ ਕੋਲ 12 ਤੇ ਕਾਂਗਰਸ ਕੋਲ 7 ਵੋਟ ਹਨ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਚੋਣਾਂ ਵਿਚ ਇਕ ਵਾਰ ਫਿਰ ਭਾਜਪਾ ਦਾ ਮੇਅਰ ਬਣਨ ਦੀ ਪੂਰੀ ਸੰਭਾਵਨਾ ਹੈ। ਮੌਜੂਦਾ ਸਮੇਂ ਭਾਜਪਾ ਤੋਂ ਅਨੁਪ ਗੁਪਤਾ ਮੇਅਰ ਹਨ।
ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਕੌਂਸਲਰ ਲਖਬੀਰ ਸਿੰਘ ਬਿੱਲੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ ਤੇ ਭਾਜਪਾ ਦੀ ਅਗਵਾਈ ਵਿਚ ਚੰਡੀਗੜ੍ਹ ਵਿਚ ਬਹੁਤ ਵਿਕਾਸ ਦੇ ਕੰਮ ਹੋਏ ਹਨ। ਇਸੇ ਲਈ ਉਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਹੈ। ਦੂਜੇ ਪਾਸੇ ਭਾਜਪਾ ਪ੍ਰਧਾਨ ਜੀਤੇਂਦਰ ਪਾਲ ਮਲਹੋਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਲੋਕ ਹਿਤ ਯੋਜਨਾਵਾਂ ਤੋਂ ਆਕਰਸ਼ਿਤ ਹੋ ਕੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਕੌਂਸਲਰ ਲਖਬੀਰ ਸਿੰਘ ਦੇ ਆਉਣ ਨਾਲ ਪਾਰਟੀ ਵਿਚ ਮਜ਼ਬੂਤੀ ਆਏਗੀ ਤੇ ਉਨ੍ਹਾਂ ਨੂੰ ਪਾਰਟੀ ਵਿਚ ਉਚਿਤ ਸਨਮਾਨ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –