Advocate Simranjit Kaur Gill : ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ ’ਤੇ ਆਪਣੇ ਖਿਲਾਫ ਬੋਲਣ ਵਾਲਿਆਂ ਨੂੰ ਅੱਜ ਇੱਕ ਵੀਡੀਓ ਜਾਰੀ ਕਰਕੇ ਖੂਬ ਖਰੀਆਂ-ਖਰੀਆਂ ਸੁਣਾਈਆਂ। ਉਸ ਨੇ ਸਪੱਸ਼ਟ ਕੀਤਾ ਕਿ ਉਸ ਨੇ ਸ਼ੰਭੂ ਮੋਰਚੇ ਦਾ ਬਾਈਕਾਟ 4 ਤਰੀਕ ਦਾ ਕੀਤਾ ਹੋਇਆ ਹੈ, ਕਿਉਂਕਿ ਉਥੇ ਕਿਸਾਨ ਜਥੇਬੰਦੀਆਂ ਬਾਰੇ ਉਲਟ ਬੋਲਿਆ ਗਿਆ ਸੀ। ਉਸ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਗਲਤ ਨਹੀਂ ਹੁੰਦੀਆਂ, ਹਾਲਾਂਕਿ ਉਨ੍ਹਾਂ ਵਿੱਚ ਇਕ-ਦੋ ਬੰਦੇ ਗਲਤ ਹੋ ਸਕਦੇ ਹਨ। ਉਹ ਅਜੇ ਵੀ ਕਿਸਾਨ ਮੂਵਮੈਂਟ ਨਾਲ ਜੁੜੀ ਹੋਈ ਹੈ। ਉਹ ਸ਼ੰਭੂ ਮੋਰਚੇ ਦਾ ਹਿੱਸਾ ਨਾ ਸੀ ਤੇ ਨਾ ਹੀ ਹੋਵੇਗੀ। ਉਸ ਨੇ ਕਿਹਾ ਕਿ ਲੋਕ ਕੁੜੀਆਂ ਨੂੰ ਅੱਗੇ ਵਧਦਿਆਂ ਨਹੀਂ ਦੇਖ ਸਕਦੇ ਇਸ ਲਈ ਸੋਸ਼ਲ਼ ਮੀਡੀਆ ‘ਤੇ ਉਸ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਉਸ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਖਾਲਿਸਤਾਨ ਪੱਖੀ ਲੋਕਾਂ ਨੂੰ ਜਵਾਬ ਦਿੰਦਿਆਂ ਉਸ ਨੇ ਕਿਹਾ ਕਿ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲੇ ਦੱਸਣ ਕਿ ਉਨ੍ਹਾਂ ਦਾ ਕਿਹੜਾ ਲੀਡਰ ਚੰਗਾ ਹੈ, ਜੇਕਰ ਉਨ੍ਹਾਂ ਦਾ ਕੋਈ ਚੰਗਾ ਲੀਡਰ ਹੋਵੇ ਤਾਂ ਉਸ ਨੂੰ ਸੁਪੋਰਟ ਕੀਤਾ ਜਾਵੇਗਾ। ਉਂਝ ਉਹ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈ, ਉਸ ਨੂੰ ਪੂਰਾ ਭਾਰਤ ਪਸੰਦ ਹੈ ਸੰਵਿਧਾਨ ਵਿੱਚ ਕੋਈ ਦਿੱਕਤ ਨਹੀਂ, ਸਗੋਂ ਸਿਸਟਮ ਵਿੱਚ ਦਿੱਕਤ ਹੈ ਅਤੇ ਉਸ ਨੂੰ ਸੁਧਾਰਿਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਇਹ ਸਾਰਾ ਸਿਸਟਮ ਗੰਦਾ ਹੋਇਆ ਹੈ ਅਤੇ ਸਿਸਟਮ ਖਿਲਾਫ ਲੜਨ ਵਾਲਿਆਂ ਖਿਲਾਫ ਗੱਲਾਂ ਕੀਤੀਆਂ ਜਾਂਦੀਆਂ ਹਨ।
ਐਡਵੋਕੇਟ ਨੇ ਅੱਗੇ ਕਿਹਾ ਕਿ ਉਹ ਆਪਣੇ ਖਿਲਾਫ ਗੱਲਾਂ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਦੀ। ਉਸ ਨੂੰ ਲੋਕਾਂ ਵੱਲੋਂ ਪਾਰਟੀ ਵਿੱਚ ਵਾਪਿਸ ਜਾਣ ਲਈ ਮਜਬੂਰ ਕਰ ਰਹੇ ਹਨ। ਉਸ ਨੇ ਕਿਹਾ ਕਿ ਉਹ ਪੰਜਾਬ ਸੂਬਾ ਕਾਂਗਰਸ ਦੀ ਸਭ ਤੋਂ ਛੋਟੀ ਉਮਰ ਦੀ ਸੈਕਟਰੀ ਸੀ ਪਰ ਉਸ ਨੇ ਮੈਂ ਪੋਸਟ ਛੱਡ ਦਿੱਤੀ। ਉਸ ਨੇ ਕਿਹਾ ਕਿ ਉਹ ਕਾਂਗਰਸੀ ਆਗੂ ਵਰਿੰਦਰ ਬਾਈ ਅਤ ਤੇ ਗੋਲਡੀ ਬਾਈ ਨੂੰ ਅਜੇ ਵੀ ਸੁਪੋਰਟ ਕਰਦੀ ਰਹੇਗੀ। ਉਸ ਨੇ ਕਿਹਾ ਕਿ ਉਹ ਸਿਰਫ ਸਿਰਫ ਸਮਾਜ ਸੇਵਾ ਕਰਨਾ ਚਾਹੁੰਦੀ ਹਾਂ। ਏਜੰਸੀਆਂ ਇਹੀ ਚਾਹੁੰਦੀਆਂ ਹਨ ਇਸ ਲਈ ਉਨ੍ਹਾਂ ਦਾ ਅੰਦੋਲਨ ਖਰਾਬ ਨਾ ਕੀਤਾ ਜਾਵੇ।