ਚੰਡੀਗੜ੍ਹ ਵਿਚ ਪਾਲਤੂ ਅਤੇ ਅਵਾਰਾ ਕੁੱਤਿਆਂ ਸੰਬੰਧੀ ਹੁਣ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ। ਨਗਰ ਨਿਗਮ ਨੇ ਸੋਧੇ ਹੋਏ ਡੌਗ ਬਾਇਲਾਜ ਪ੍ਰਸ਼ਾਸਨ ਨੂੰ ਨੋਟੀਫਿਕੇਸ਼ਨ ਲਈ ਭੇਜ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲਾਗੂ ਕੀਤੇ ਗਏ ਇਨ੍ਹਾਂ ਨਵੇਂ ਨਿਯਮਾਂ ਵਿੱਚ ਹਮਲਾਵਰ ਨਸਲਾਂ ‘ਤੇ ਪਾਬੰਦੀ, ਤੈਅ ਫੀਡਿੰਗ ਪੁਆਇੰਟ, ਨਸਬੰਦੀ ਅਤੇ ਜਿੰਮੇਵਾਰੀ ਸੰਬੰਧੀ ਸਖ਼ਤ ਪ੍ਰਬੰਧ ਸ਼ਾਮਲ ਹਨ।
ਦੋ ਸਾਲਾਂ ਤੋਂ ਵੱਧ ਸਮੇਂ ਤੱਕ ਇਨ੍ਹਾਂ ਬਾਇਲਾਜ ‘ਤੇ ਕੰਮ ਕਰਨ ਤੋਂ ਬਾਅਦ ਨਗਰ ਨਿਗਮ ਨੇ ਇਨ੍ਹਾਂ ਨੂੰ ਪ੍ਰਸ਼ਾਸਨ ਨੂੰ ਦੁਬਾਰਾ ਭੇਜਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਪਹਿਲਾਂ ਸੁਪਰੀਮ ਕੋਰਟ ਦੇ ਅਗਸਤ ਦੇ ਹੁਕਮਾਂ ਨਾਲ ਮੇਲ ਕਰਨ ਲਈ ਸੋਧਾਂ ਦਾ ਨਿਰਦੇਸ਼ ਦਿੱਤਾ ਸੀ। ਹਰੇਕ ਵਾਰਡ ਵਿੱਚ ਕਮਿਊਨਿਟੀ ਡੌਗਸ ਲਈ ਤੈਅਕੀਤੇ ਗਏ ਫੀਡਿੰਗ ਪੁਆਇੰਟ ਹੋਣਗੇ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (RWAs) ਨੂੰ ਇਨ੍ਹਾਂ ਸਥਾਨਾਂ ਦੀ ਪਛਾਣ ਅਤੇ ਪ੍ਰਬੰਧਨ ਵਿੱਚ ਭੂਮਿਕਾ ਤੈਅ ਕੀਤੀ ਗਈ ਹੈ।
ਕਰਾਸ-ਬ੍ਰੀਡਜ਼ ‘ਤੇ ਪੂਰੀ ਤਰ੍ਹਾਂ ਪਾਬੰਦੀ
ਹਮਲਾਵਰ ਕੁੱਤੇ: ਇਨ੍ਹਾਂ ਨਸਲਾਂ ਦੇ ਕੁੱਤੇ ਅਤੇ ਉਨ੍ਹਾਂ ਦੀਆਂ ਕਰਾਸ-ਬ੍ਰੀਡਜ਼, ਜਿਨ੍ਹਾਂ ਵਿੱਚ ਅਮਰੀਕਨ ਬੁੱਲਡੌਗ, ਅਮਰੀਕਨ ਪਿਟਬੁੱਲ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵੀਲਰ ਸ਼ਾਮਲ ਹਨ, ਨੂੰ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇਗੀ। ਹਮਲਾਵਰ ਜਾਂ ਸੰਕਰਮਿਤ (ਰੇਬੀਜ਼) ਕੁੱਤਿਆਂ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਨਸਲਾਂ ਲਈ ਵੱਖਰੇ ਵੱਖਰੇ ਜ਼ੋਨ ਅਤੇ ਸਮਰਪਿਤ ਹੋਲਡ ਸਪੇਸ ਬਣਾਏ ਜਾਣਗੇ।
ਜਾਣੋ ਕਿਹੜੀਆਂ ਹਨ ਮਨਾਹੀ ਵਾਲੀਆਂ ਥਾਵਾਂ: ਸੁਖਨਾ ਝੀਲ, ਰੋਜ਼ ਗਾਰਡਨ, ਸ਼ਾਂਤੀਕੁੰਜ, ਰੌਕ ਗਾਰਡਨ, ਲੀਜ਼ਰ ਵੈਲੀ ਅਤੇ ਹੋਰ ਜਨਤਕ ਸਥਾਨ ਬੈਨ ਸਥਾਨਾਂ ਦੀ ਸੂਚੀ ਵਿੱਚ ਹਨ, ਜਿਨ੍ਹਾਂ ਨੂੰ ਨਗਰ ਨਿਗਮ ਕਮਿਸ਼ਨਰ ਵੱਲੋਂ ਸੂਚਿਤ ਕੀਤਾ ਜਾਵੇਗਾ।
ਨਸਬੰਦੀ ‘ਤੇ ਸਖ਼ਤੀ
ਆਵਾਰਾ ਕੁੱਤਿਆਂ ਲਈ ਐਨੀਮਲ ਬਰਥ ਕੰਟਰੋਲ (ਏਬੀਸੀ) ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਿਗਮ ਨਸਬੰਦੀ ਵਿੱਚ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ। ਨਗਰ ਨਿਗਮ ਨੇ ਸ਼ਹਿਰ ਵਿੱਚ ਲਾਗੂ ਕੀਤੇ ਗਏ ਏਬੀਸੀ ਨਿਯਮਾਂ ਦੀ ਇੱਕ ਵਿਸਤ੍ਰਿਤ ਪਾਲਣਾ ਰਿਪੋਰਟ ਵੀ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। ਹੁਣ, ਇਨ੍ਹਾਂ ਉਪ-ਨਿਯਮਾਂ ਦੀ ਪ੍ਰਵਾਨਗੀ ਨਾਲ, ਪਾਲਤੂ ਜਾਨਵਰਾਂ ਦੇ ਮਾਲਕਾਂ ਅਤੇ ਜਾਨਵਰ ਪ੍ਰੇਮੀਆਂ ਦੋਵਾਂ ਲਈ ਨਵੀਆਂ ਜ਼ਿੰਮੇਵਾਰੀਆਂ ਅਤੇ ਸੀਮਾਵਾਂ ਸਥਾਪਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ‘ਚ ਬਣਨਗੇ 3100 ਖੇਡ ਸਟੇਡੀਅਮ, CM ਮਾਨ ਤੇ ਕੇਜਰੀਵਾਲ ਨੇ ਬਠਿੰਡਾ ਤੋਂ ਕੀਤੀ ਸ਼ੁਰੂਆਤ
ਜਦੋਂ ਕਿ ਇਹ ਨਿਯਮ ਜਨਤਕ ਸੁਰੱਖਿਆ ਨੂੰ ਤਰਜੀਹ ਦਿੰਦੇ ਹਨ ਅਤੇ ਜਾਨਵਰਾਂ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ, ਬਹੁਤ ਸਾਰੇ ਐਨੀਮਲ ਲਵਰਸ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਅਤੇ ਸੰਵੇਦਨਸ਼ੀਲਤਾ ਵਿੱਚ ਸਪੱਸ਼ਟ ਤੌਰ ‘ਤੇ ਫਰਕ ਨਹੀਂ ਕਰਦੇ।
ਵੀਡੀਓ ਲਈ ਕਲਿੱਕ ਕਰੋ -:
























