Airtel four mobile towers : ਚੰਡੀਗੜ੍ਹ ਵਿਚ ਏਅਰਟੈੱਲ ਕੰਪਨੀ ਦੇ ਚਾਰ ਮੋਬਾਈਲ ਟਾਵਰਾਂ ਨੂੰ ਨਾਜਾਇਜ਼ ਦੱਸਦੇ ਹੋਏ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਹਟਾਇਆ ਜਾਵੇਗਾ, ਜਿਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਤਵਾਰ ਸਵੇਰੇ ਹੀ ਨਗਰ ਨਿਗਮ ਕਮਿਸ਼ਨਰ ਕੇਕੇ ਯਾਦਵ ਦੇ ਹੁਕਮਾਂ ‘ਤੇ ਕਬਜ਼ੇ ਹਟਾਓ ਦਸਤੇ ਅਤੇ ਰੋਡ ਵਿੰਗ ਦੇ ਇੰਜੀਨੀਅਰਸ ਨੇ ਇਨ੍ਹਾਂ ਨੂੰ ਹਟਾਉਣ ਦੀ ਕਾਰਵਾਈ ਨੂੰ ਸ਼ੁਰੂ ਕੀਤਾ ਗਿਆ, ਜੋਕਿ ਇੰਡਸਟਰੀਅਲ ਏਰੀਆ ਫੇਜ਼-1 ‘ਚ ਏਲਾਂਤੇ ਦੀ ਪਾਰਕਿੰਗ ਏਰੀਆ, ਦੂਸਰਾ ਫੇਜ਼-1 ਵਿਚ ਹੀ ਓਪਨ ਏਰੀਆ,ਤੀਸਰਾ ਸੈਕਟਰ-28 ਵਿਚ ਨਿਊ ਪੰਪਿੰਗ ਸਟੇਸ਼ਨ ਅਤੇ ਚੌਥਾ ਮੋਬਾਈਲ ਟਾਵਰ ਕਿਸ਼ਨਗੜ੍ਹ ਦੇ ਕਮਿਊਨਿਟੀ ਸੈਂਟਰ ਦੇ ਅੰਦਰ ਲੱਗਾ ਹੈ।
ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਟਾਵਰ ਹਟਾਉਣ ਦੀ ਕਾਰਵਾਈ ‘ਤੇ ਆਇਆ ਖਰਚਾ ਕੰਪਨੀ ਤੋਂ ਹੀ ਹੀ ਲਿਆ ਜਾਵੇਗਾ। ਕਮਿਸ਼ਨਰ ਵੱਲੋਂ ਇਨ੍ਹਾਂ ਮੋਬਾਈਲ ਟਾਵਰਾਂ ਨੂੰ ਹਟਾਉਣ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਫਾਇਰ ਵਿਭਾਗ ਨੂੰ ਵੀ ਇਸ ਮੁਹਿੰਮ ਵਿਚ ਮਦਦ ਕਰਨ ਲਈ ਕਿਹਾ ਗਿਆ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਇਨ੍ਹਾਂ ਟਾਵਰਾਂ ਨੂੰ ਲਗਾਉਣ ਤੋਂ ਪਹਿਲਾਂ ਕੰਪਨੀ ਨੇ ਨਿਗਮ ਤੋਂ ਐਨਓਸੀ ਨਹੀਂ ਲਈ ਸੀ, ਜਿਸ ਦੇ ਚੱਲਦਿਆਂ ਇਨ੍ਹਾਂ ਨੂੰ ਨਾਜਾਇਜ਼ ਮੰਨਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਨੇ 17 ਜੁਲਾਈ ਨੂੰ ਏਅਰਟੈੱਲ ਕੰਪਨੀ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਇਕ ਹਫੇਤ ਤੱਕ ਖੁਦ ਹੀ ਇਹ ਮੋਬਾਈਲ ਟਾਵਰ ਹਟਾ ਲੈਣ। ਇਸ ਤੋਂ ਪਹਿਲਾਂ ਵੀ ਨਗਰ ਨਿਗਮ ਵੱਲੋਂ ਕੰਪਨੀ ਨੂੰ ਨੋਟਿਸ ਕੀਤੇ ਜਾਂਦੇ ਰਹੇ ਹਨ। ਪਰ ਕੰਪਨੀ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਹੁਣ ਨਗਰ ਨਿਗਮ ਨੇ ਇਸਨ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।