ਕੁਰੂਕਸ਼ੇਤਰ ਦੇ ਸ਼ਾਹਾਬਾਦ ਵਿੱਚ ਸ਼ਰਾਬ ਠੇਕੇਦਾਰ ‘ਤੇ ਦੋ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ‘ਤੇ 6 ਰਾਊਂਡ ਫਾਇਰ ਕੀਤੇ ਗਏ, ਜਿਸ ਵਿਚ ਜ਼ਖਮੀ ਹੋਏ ਸ਼ਰਾਬ ਠੇਕੇਦਾਰ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ।

ਮਾਮਲਾ ਸ਼ਾਹਾਬਾਦ ਦੇ ਮੀਨਾ ਮਾਰਕੀਟ ਦਾ ਹੈ, ਜਿਥੇ ਬਾਈਕ ਸਵਾਰ ਬਦਮਾਸ਼ਾਂ ਨੇ ਸ਼ਰਾਬ ਠੇਕੇਦਾਰ ਸ਼ਾਂਤਨੂ ‘ਤੇ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਠੇਕੇਦਾਰ ‘ਤੇ ਲਗਭਗ 6 ਰਾਉਂਡ ਫਾਇਰ ਕੀਤੇ ਗਏ। ਬਾਈਕ ਸਵਾਰ ਹਮਲਾਵਰ ਬਾਈਕ ਨੂੰ ਮੌਕੇ ‘ਤੇ ਛੱਡ ਕੇ ਉੱਥੋਂ ਭੱਜ ਗਏ। ਜ਼ਖਮੀ ਸ਼ਾਂਤਨੂ ਨੂੰ ਸ਼ਾਹਾਬਾਦ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਇਸ਼ਕ ‘ਚ ਅੰਨ੍ਹੀ ਹੋਈ 2 ਬੱਚਿਆਂ ਦੀ ਮਾਂ ਦਾ ਕਾ/ਰਾ ! ਆਸ਼ਕ ਨਾਲ ਮਿਲ ਕੇ ਪਤੀ ਦਾ ਕਰਾਇਆ ਕ.ਤ/ਲ
ਭਾਰੀ ਪੁਲਿਸ ਫੋਰਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੀਆਈਏ ਟੀਮਾਂ ਅਤੇ ਸ਼ਾਹਾਬਾਦ ਪੁਲਿਸ ਦੋਵੇਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਸ਼ਾਂਤਨੂ ਆਪਣੀ ਕਾਰ ਵਿੱਚ ਆਇਆ ਸੀ ਅਤੇ ਉਹ ਸਿਗਰਟ ਖਰੀਦਣ ਲਈ ਇੱਕ ਦੁਕਾਨ ‘ਤੇ ਗਿਆ ਸੀ। ਜਿਵੇਂ ਹੀ ਉਹ ਕਾਰ ਤੋਂ ਉਤਰਿਆ ਅਤੇ ਦੁਕਾਨ ਵੱਲ ਗਿਆ, ਦੋ ਬਾਈਕ ਸਵਾਰ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾਈਆਂ। ਉਹ ਬਾਈਕ ਸਵਾਰ ਹਮਲਾਵਰ ਆਪਣੀ ਬਾਈਕ ਪਿੱਛੇ ਛੱਡ ਕੇ ਮੌਕੇ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਜ਼ਖਮੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























