ਚੰਡੀਗੜ੍ਹ : ਕਰੋਨਾ ਮਹਾਮਾਰੀ ਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਕਾਰਨ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਨੂੰ ਦੋ ਸਾਲਾਂ ਤੋਂ ਸੋਧੇ ਹੋਏ ਬਜਟ ਵਿੱਚ ਕੋਈ ਪੈਸਾ ਨਹੀਂ ਮਿਲਿਆ। ਸਗੋਂ ਆਮ ਬਜਟ ਵਿੱਚ 20 ਫੀਸਦੀ ਦੀ ਕਟੌਤੀ ਕਰਕੇ ਇੱਕ ਕੈਪ ਵੀ ਲਗਾਈ ਗਈ ਸੀ।
ਹੁਣ ਚੰਗੀ ਗੱਲ ਇਹ ਹੈ ਕਿ 2 ਸਾਲਾਂ ਬਾਅਦ ਕੇਂਦਰ ਸਰਕਾਰ ਨੇ ਸੋਧੇ ਹੋਏ ਬਜਟ ਵਿੱਚ ਚੰਡੀਗੜ੍ਹ ਨੂੰ ਵੱਖਰਾ ਪੈਸਾ ਦੇਣ ਦੀ ਮੰਗ ਨੂੰ ਮੰਨ ਲਿਆ ਹੈ। ਕੇਂਦਰ ਸਰਕਾਰ ਨੇ ਸੋਧੇ ਹੋਏ ਬਜਟ ਵਿੱਚ ਚੰਡੀਗੜ੍ਹ ਨੂੰ ਕਰੀਬ 500 ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ ਹੈ। ਦੱਸਣਯੋਗ ਗੱਲ ਇਹ ਹੈ ਕਿ ਇਸ ਦਾ ਅਧਿਕਾਰਤ ਪੱਤਰ ਅਜੇ ਆਉਣਾ ਬਾਕੀ ਹੈ। 500 ਕਰੋੜ ਰੁਪਏ ਵਿਚੋਂ ਜ਼ਿਆਦਾਤਰ ਪੈਸਾ ਤਨਖਾਹਾਂ ਅਤੇ ਹੋਰ ਕੰਮਾਂ ਲਈ ਦਿੱਤਾ ਗਿਆ ਹੈ। ਇਸ ਵਿੱਚੋਂ ਕੁਝ ਪੈਸਾ ਨਗਰ ਨਿਗਮ ਨੂੰ ਵੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪਟਿਆਲਾ ‘ਚ ਵੱਡੀ ਲੁੱਟ, ਬੈਂਕ ‘ਚੋਂ ਲੁਟੇਰਿਆਂ ਨੇ ਫਿਲਮੀ ਸਟਾਈਲ ‘ਚ ਦਿਨ-ਦਹਾੜੇ ਲੁੱਟੇ ਪੌਣੇ 18 ਲੱਖ
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ‘ਚ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਜਿਸ ਕਰਕੇ ਸਿਰਫ਼ ਪੁਰਾਣੇ ਕੰਮ ਹੀ ਪੂਰੇ ਕੀਤੇ ਜਾ ਰਹੇ ਸਨ, ਜਦਕਿ ਨਵੇਂ ਪ੍ਰਾਜੈਕਟ ਰੁਕੇ ਹੋਏ ਸਨ। ਇਸ ਸਾਲ ਜਦੋਂ ਹਾਲਾਤ ਆਮ ਵਾਂਗ ਹੋ ਗਏ ਤਾਂ ਬਜਟ ਸ਼ੁਰੂ ਤੋਂ ਹੀ ਤੇਜ਼ੀ ਨਾਲ ਖਰਚ ਕੀਤਾ ਗਿਆ। ਪੁਰਾਣੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਨਵੀਆਂ ਪ੍ਰਸਤਾਵਿਤ ਯੋਜਨਾਵਾਂ ਨੂੰ ਵੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਲਾਹਕਾਰ ਧਰਮਪਾਲ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਨਿਰਧਾਰਿਤ ਸਮਾਂ ਸੀਮਾ ਅੰਦਰ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ ਹੀ ਬਜਟ ਸਬੰਧੀ ਸਮੀਖਿਆ ਮੀਟਿੰਗ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਯੂਟੀ ਪ੍ਰਸ਼ਾਸਨ ਨੇ ਵਿੱਤੀ ਸਾਲ 2022-23 ਲਈ ਕੇਂਦਰ ਸਰਕਾਰ ਤੋਂ 5836 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਚੰਡੀਗੜ੍ਹ ਨੂੰ ਸਿਰਫ਼ 5382 ਕਰੋੜ ਰੁਪਏ ਦਿੱਤੇ ਗਏ। ਜਾਣਕਾਰੀ ਅਨੁਸਾਰ ਚੰਡੀਗੜ੍ਹ ਨੂੰ 2021-22 ਦੇ ਮੁਕਾਬਲੇ 196 ਕਰੋੜ ਰੁਪਏ ਜ਼ਿਆਦਾ ਮਿਲੇ ਹਨ। ਸਿਰਫ਼ 3.79 ਫ਼ੀਸਦੀ ਜ਼ਿਆਦਾ ਬਜਟ ਦਿੱਤਾ ਗਿਆ। ਇਸ ਕਾਰਨ ਸੋਧੇ ਹੋਏ ਬਜਟ ਵਿੱਚ ਵਾਧੂ ਰਾਸ਼ੀ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ। ਸਾਲ 2022-23 ਨੂੰ ਕੁੱਲ ਬਜਟ 5382.79 ਰੈਵੇਨਿਊ ਹੈੱਡ 4843.46 ਕੈਪੀਟਲ ਹੈੱਡ 539.33 ਮਿਲਿਆ ਹੈ।