Chandigarh administration shuts : ਕੋਵਿਡ-19 ਮਹਮਾਰੀ ਦੇ ਵਧਦੇ ਫੈਲਾਅ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਨੂੰ ਮੁੜ ਵਧਾ ਦਿੱਤਾ ਹੈ, ਜਿਸ ਅਧੀਨ ਇਕ ਅਹਿਮ ਫੈਸਲਾ ਲੈਂਦੇ ਹੋਏ ਯੂਟੀ ਪ੍ਰਸ਼ਾਸਨ ਨੇ ਸੈਕਟਰ-43 ISBT ਬੱਸ ਸਟੈਂਡ ਤੋਂ ਸੀਟੀਯੂ ਅਤੇ ਐਸਟੀਯੂ ਅੰਤਰ ਰਾਜੀ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਬੱਸਾਂ ਸੈਕਟਰ-43 ਬੱਸ ਸਟੈਂਡ ਅੰਦਰ ਦਾਖਲ ਨਹੀਂ ਹੋ ਸੱਕਣਗੀਆਂ ਅਤੇ ਨਾ ਨਹੀਂ ਸੀਟੀਯੂ ਦੀਆਂ ਬੱਸਾਂ ਦੂਜੇ ਰਾਜਾਂ ‘ਚ ਜਾਣਗੀਆਂ। ਯੂਟੀ ਪ੍ਰਸ਼ਾਸਨ ਦਾ ਇਹ ਫੈਸਲਾ ਅੱਜ ਸ਼ਨੀਵਾਰ ਮਤਲਬ 13 ਜੂਨ ਤੋਂ 30 ਜੂਨ ਤੱਕ ਲਾਗੂ ਰਹੇਗਾ।
![Chandigarh administration shuts](https://dailypost.in/wp-content/uploads/2020/06/Bus-stand.jpg)
ਇਸ ਦੌਰਾਨ ਯਾਤਰੀਆਂ ਨੂੰ ਚੰਡੀਗੜ੍ਹ ਲਿਆਉਣ ਲਈ ਅੰਤਰ ਰਾਜੀ ਸਟੇਟ ਬੱਸਾਂ ਚਲਾਉਣ ਲਈ ਦੂਜੇ ਰਾਜਾਂ ਨੂੰ ਦਿੱਤੀ ਗਈ ਸਹਿਮਤੀ ਵੀ ਵਾਪਸ ਲਈ ਜਾਏਗੀ। ਇਸ ਦੌਰਾਨ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਲੋਂ ਚਲਾਈਆਂ ਜਾ ਰਹੀਆਂ ਟ੍ਰਾਈ ਸਿਟੀ ਬੱਸਾਂ ਚੱਲਦੀਆਂ ਰਹਿਣਗੀਆਂ।ਇਹ ਬੱਸਾਂ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ‘ਚ ਚੱਲਦੀਆਂ ਰਹਿਣਗੀਆਂ। ਦੱਸਣਯੋਗ ਹੈ ਕਿ ਇਹ ਫੈਸਲਾ ਸੀਨੀਅਰ ਅਧਿਕਾਰੀਆਂ ਅਤੇ ਡਾਕਟਰੀ ਮਾਹਰਾਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਲਿਆ ਗਿਆ ਹੈ, ਜਿਸ ਅਧੀਨ 30 ਜੂਨ ਤੱਕ ਮਤਲਬ ਲੌਕਡਾਊਨ ਦੀ ਮਿਆਦ ਦੇ ਅਖੀਰ ਤੱਕ ਸੀਟੀਯੂ ਵੱਲੋਂ ਆਪਣੀਆਂ ਅੰਤਰਰਾਜੀ ਬੱਸਾਂ ਨੂੰ ਨਹੀਂ ਚਲਾਇਆ ਜਾਵੇਗਾ।