ਚੰਡੀਗੜ੍ਹ : ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਸੰਤ ਕਬੀਰ ਜਯੰਤੀ ਦੇ ਮੱਦੇਨਜ਼ਰ 24 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।
ਯੂਟੀ ਦੇ ਆਦੇਸ਼ਾਂ ਅਨੁਸਾਰ, ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸੰਸਥਾਵਾਂ ਵਿੱਚ ਜਨਤਕ ਛੁੱਟੀ ਮਨਾਈ ਜਾਏਗੀ, ਜਿਸ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਸਨਅਤੀ ਸੰਸਥਾਵਾਂ ਸ਼ਾਮਲ ਹਨ ਅਤੇ ਜਨਤਕ ਛੁੱਟੀ ਵਾਲੇ ਐਕਟ, 1881 ਦੀ ਧਾਰਾ 25 ਤਹਿਤ ਜਨਤਕ ਛੁੱਟੀ ਹੋਵੇਗੀ। ਕਬੀਰ ਜਯੰਤੀ ਨੂੰ ਕਬੀਰ ਪ੍ਰਗਟ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ‘ਚ ਦੇਸ਼ ਭਰ ਵਿੱਚ ਮਨਾਈ ਜਾਂਦੀ ਹੈ ਕਬੀਰ ਜੀ ਭਾਰਤ ‘ਚ ਪ੍ਰਸਿੱਧ ਕਵੀ ਅਤੇ ਰਹੱਸਵਾਦੀ ਸੰਤ ਸੀ। ਉਨ੍ਹਾਂ ਦੇ ਦੋਹੇ ਅੱਜ ਵੀ ਸਾਹਿਤ ਵੀ ਅਨਮੋਲ ਧਰੋਹਰ ਹਨ। ਇਸ ਤੋਂ ਇਲਾਵਾ ਕਬੀਰ ਸਾਹਿਬ ਵੱਲੋਂ ਕੀਤੀਆਂ ਗਈਆਂ ਲੀਲਾਵਾਂ ਦਾ ਸਪੱਸ਼ਟ ਵਰਣਨ ਸਾਡੇ ਵੇਦਾਂ ਵਿਚ ਮਿਲਦਾ ਹੈ।
ਇਹ ਵੀ ਪੜ੍ਹੋ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਸਿਰ ਟਾਇਰ ਹੇਠਾਂ ਆਉਣ ਨਾਲ ਮੌਕੇ ‘ਤੇ ਹੋਈ ਮੌਤ, ਡਰਾਈਵਰ ਮੌਕੇ ਤੋਂ ਫਰਾਰ