ਚੰਡੀਗੜ੍ਹ ਦੀ 17 ਸਾਲਾ ਵਿਦਿਆਰਥਣ ਕਨਿਸ਼ਕ ਬਿਸ਼ਟ ਨੇ ਗੰਭੀਰ ਨਿਮੋਨੀਆ ਅਤੇ 13 ਦਿਨ ICU ਵਿਚ ਰਹਿਣ ਦੇ ਬਾਵਜੂਦ 12ਵੀਂ ਬੋਰਡ ਪ੍ਰੀਖਿਆ ਦਿੱਤੀ। 10 ਦਿਨਾਂ ਤੱਕ ਬੇਹੋਸ਼ ਰਹਿਣ ਦੇ ਬਾਵਜੂਦ ਉਸਨੇ ਹਾਰ ਨਹੀਂ ਮੰਨੀ ਅਤੇ ਆਕਸੀਜਨ ਸਪੋਰਟ ਨਾਲ ਵ੍ਹੀਲਚੇਅਰ ‘ਤੇ ਪ੍ਰੀਖਿਆ ਕੇਂਦਰ ਪਹੁੰਚੀ।
ਕਨਿਸ਼ਕ ਸੈਕਟਰ 26 ਦੇ ਖਾਲਸਾ ਸਕੂਲ ਵਿੱਚ ਪੜ੍ਹਦੀ ਹੈ, ਜਦੋਂਕਿ ਉਸਦਾ ਸੈਂਟਰ ਮਨੀਮਾਜਰਾ ਵਿੱਚ ਸੀ। ਹਰ ਕੋਈ ਕਨਿਸ਼ਕ ਦੀ ਹਿੰਮਤ ਅਤੇ ਪੜ੍ਹਾਈ ਪ੍ਰਤੀ ਜਨੂੰਨ ਦੀ ਤਾਰੀਫ ਕਰ ਰਿਹਾ ਹੈ। ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ, ਪਰ ਉਸ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ “ਪਾਪਾ, ਮੇਰਾ ਪੇਪਰ ਨਹੀਂ ਛੁੱਟਣਾ ਚਾਹੀਦਾ।”

ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਸੀਬੀਐਸਈ 12ਵੀਂ ਬੋਰਡ ਪ੍ਰੀਖਿਆ ਦਾ ਪਹਿਲਾ ਪੇਪਰ (ਭੌਤਿਕ ਵਿਗਿਆਨ) 18 ਫਰਵਰੀ ਨੂੰ ਸੀ, ਪਰ ਨਾਨ-ਮੈਡੀਕਲ ਵਿਦਿਆਰਥੀਆਂ ਦੀ 20 ਫਰਵਰੀ ਭੌਤਿਕ ਵਿਗਿਆਨ ਦੀ ਪ੍ਰੀਖਿਆ ਸੀ।
ਕਨਿਸ਼ਕ ਬਿਸ਼ਟ ਦੇ ਪਿਤਾ ਪ੍ਰੇਮ ਸਿੰਘ ਨੇ ਕਿਹਾ ਕਿ ਉਸਦੇ ਦੋ ਬੱਚੇ ਹਨ। ਉਸਦਾ ਵੱਡਾ ਪੁੱਤਰ ਜ਼ੀਰਕਪੁਰ ਵਿੱਚ ਰਹਿੰਦਾ ਹੈ ਅਤੇ ਕੰਮ ਕਰਦਾ ਹੈ। 30 ਜਨਵਰੀ ਨੂੰ ਉਸ ਦੀ ਧੀ ਦੀ ਸਿਹਤ ਵਿਗੜ ਗਈ, ਉਸ ਨੂੰ ਹਲਕੇ ਬੁਖਾਰ ਨਾਲ ਖੰਘ ਅਤੇ ਜ਼ੁਕਾਮ ਸੀ। ਬਾਅਦ ਵਿੱਚ ਛਾਤੀ ਵਿੱਚ ਕਫ ਜਮ ਗਿਆ ਅਤੇ ਉਸ ਨੂੰ ਨਿਮੋਨੀਆ ਹੋ ਗਿਆ।
ਨਿਮੋਨੀਆ ਹੋਣ ਮਗਰੋਂ ਉਸ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉੱਥੋਂ ਉਸਨੂੰ 3 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ। ਉਸ ਤੋਂ ਬਾਅਦ ਉਸ ਦੀ ਧੀ ਛੇ ਦਿਨ ਵੈਂਟੀਲੇਟਰ ‘ਤੇ ਰਹੀ, ਪਰ ਕੋਈ ਰਾਹਤ ਨਹੀਂ ਮਿਲੀ। ਉਹ 13 ਦਿਨ ਆਈਸੀਯੂ ਵਿੱਚ ਰਹੀ, ਜਿਸ ਦੌਰਾਨ ਉਹ 10 ਦਿਨ ਬੇਹੋਸ਼ ਰਹੀ। ਉਸਨੇ ਕਿਹਾ ਕਿ ਆਰਾਮ ਨਾ ਮਿਲਣ ‘ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਐਡਮਿਟ ਕਰਾਇਆ ਗਿਆ। ਬੀਤੇ ਸ਼ੁੱਕਰਵਾਰ ਨੂੰ ਉਸ ਦੀ ਧੀ ਨੇ ਕਿਹਾ ਕਿ ਉਸ ਨੇ ਪੇਪਰ ਦੇਣਾ ਹੈ ਉਹ 12ਵੀਂ ਦਾ ਪੇਪਰ ਨਹੀਂ ਛੱਡ ਸਕਦੀ। ਇਸ ਤੋਂ ਬਾਅਦ ਉਹ ਉਸ ਦ ਪੇਪਰ ਦਿਵਾਉਣ ਲਿਆਏ।
ਇਹ ਵੀ ਪੜ੍ਹੋ : NRI ਮਹਿਲਾ ਨੇ ਪੁੱਠੇ ਪੈਂਰੀ ਭਜਾਏ ਲੁਟੇਰੇ, ਬਾਈਕ ਸਵਾਰਾਂ ਨੇ ਕੀਤਾ ਹਮਲਾ ਤਾਂ ਕੱਢ ਲਈ ਤਲਵਾਰ
ਉਸਦਾ ਸ਼ੁੱਕਰਵਾਰ ਨੂੰ ਫਿਜਿਕਸ ਦਾ ਪੇਪਰ ਸੀ। ਉਹ ਆਕਸੀਜਨ ਸਪੋਰਟ ਅਤੇ ਜਰੂਰੀ ਡਾਕਟਰੀ ਉਪਕਰਣਾਂ ਨਾਲ ਵ੍ਹੀਲਚੇਅਰ ‘ਤੇ ਪ੍ਰੀਖਿਆ ਕੇਂਦਰ ਪਹੁੰਚੀ। ਕਨਿਸ਼ਕ ਸੈਕਟਰ 26 ਦੇ ਖਾਲਸਾ ਸਕੂਲ ਵਿੱਚ 12ਵੀਂ ਜਮਾਤ (ਨਾਨ-ਮੈਡੀਕਲ) ਦੀ ਵਿਦਿਆਰਥਣ ਹੈ। ਉਸ ਦਾ ਪ੍ਰੀਖਿਆ ਕੇਂਦਰ ਮਨੀਮਾਜਰਾ ਦੇ ਇੱਕ ਸਰਕਾਰੀ ਸਕੂਲ ਵਿੱਚ ਬਣਾਇਆ ਗਿਆ ਸੀ। ਉਸਨੇ ਕਿਹਾ ਕਿ ਕਨਿਸ਼ਕ ਬਚਪਨ ਤੋਂ ਹੀ ਦਿਵਿਆਂਗ ਹੈ ਅਤੇ ਪਹਿਲਾਂ ਵੀ ਉਸਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ, ਬਿਮਾਰੀ ਨੇ ਉਸ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ, ਪਰ ਉਸਨੇ ਹਿੰਮਤ ਨਹੀਂ ਹਾਰੀ।
ਹਸਪਤਾਲ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਨ ਨੇ ਵਿਸ਼ੇਸ਼ ਪ੍ਰਬੰਧ ਕੀਤੇ। ਲੋੜ ਪੈਣ ‘ਤੇ ਤੁਰੰਤ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਡਾਕਟਰਾਂ ਦੀ ਇੱਕ ਟੀਮ ਉਸ ਦੇ ਨਾਲ ਪ੍ਰੀਖਿਆ ਕੇਂਦਰ ਗਈ। ਪ੍ਰੀਖਿਆ ਕਮਰੇ ਵਿੱਚ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
























