ਚੰਡੀਗੜ੍ਹ ਨਗਰ ਨਿਗਮ ਪਹਿਲੀ ਵਾਰ ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਵਪਾਰਕ ਜਾਇਦਾਦਾਂ ਦੀ ਨੀਲਾਮੀ ਕਰਨ ਜਾ ਰਿਹਾ ਹੈ।ਇਸ ਲਈ ਨਗਰ ਨਿਗਮ ਵੱਲੋਂ ਅਜਿਹੀਆਂ ਜਾਇਦਾਦਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਨਗਰ ਨਿਗਮ ਨੇ ਜਿਹੜੇ ਲੋਕਾਂ ਨੂੰ ਨੋਟਿਸ ਦੇਣ ਦੇ ਬਾਅਦ ਪ੍ਰਾਪਰਟੀ ਨੂੰ ਸੀਲ ਕੀਤਾ ਸੀ ਉਨ੍ਹਾਂ ‘ਤੇ ਇਹ ਕਾਰਵਾਈ ਕੀਤੀ ਜਾਵੇਗੀ। ਲਗਭਗ 12.33 ਕਰੋੜ ਰੁਪਏ ਦਾ ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ। ਉਸ ਦੀ ਭਰਪਾਈ ਲਈ ਨਿਗਮ ਇਹ ਕਾਰਵਾਈ ਕਰਨ ਜਾ ਰਿਹਾ ਹੈ।
ਨਗਰ ਨਿਗਮ ਨੇ ਡਿਫਾਲਟਰਾਂ ਨੂੰ ਪਹਿਲਾਂ ਨੋਟਿਸ ਭੇਜੇ ਸਨ। ਨੋਟਿਸ ਦੇ ਬਾਅਦ ਜਿਹੜੇ ਲੋਕਾਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਸੀ, ਉਨ੍ਹਾਂ ਦੀ ਪ੍ਰਾਪਰਟੀ ਨੂੰ ਵਿਭਾਗ ਨੇ ਅਟੈਚ ਕਰ ਦਿੱਤਾ ਸੀ। ਅਟੈਚ ਕਰਨ ਦੇ ਬਾਅਦ ਕੁਝ ਲੋਕਾਂ ਨੇ ਪ੍ਰਾਪਰਟੀ ਟੈਕਸ ਭਰ ਦਿੱਤਾ ਸੀ ਪਰ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵਿਭਾਗ ਨੇ ਸੀਲ ਕਰ ਦਿੱਤਾ ਸੀ। ਹੁਣ ਉਨ੍ਹਾਂ ਲੋਕਾਂ ਨੂੰ ਨੀਲਾਮੀ ਦਾ ਨੋਟਿਸ ਭੇਜਿਆ ਜਾ ਰਿਹਾ ਹੈ। ਇਸ ਦੇ ਬਾਅਦ ਵਿਭਾਗ ਵੱਲੋਂ ਉਸ ਨੂੰ ਨੀਲਾਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ‘ਚ ਕਟੌਤੀ ਦੀਆਂ ਖ਼ਬਰਾਂ ਵਿਚਾਲੇ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ!
ਨਿਗਮ ਨੇ ਸੀਲ ਕੀਤੀਆਂ ਗਈਆਂ ਪ੍ਰਾਪਰਟੀਆਂ ਦੇ ਫਿਜ਼ੀਕਲ ਵੈਰੀਫਿਕੇਸ਼ਨ ਲਈ ਟੀਮ ਬਣਾ ਦਿੱਤੀ ਹੈ। ਉਹ ਟੀਮ ਵੈਰੀਫੀਕੇਸ਼ਨ ਕਰਕੇ ਪ੍ਰਾਪਰਟੀ ਦੀ ਗ੍ਰਾਊਂਡ ਰਿਪੋਰਟ ਵਿਭਆਗ ਨੂੰ ਸੌਂਪੇਗੀ। ਜੇਕਰ ਕਿਸੇ ਸੀਲ ਪ੍ਰਾਪਰਟੀ ‘ਤੇ ਮਾਲਕ ਦਾ ਕਬਜ਼ਾ ਪਾਇਆ ਜਾਵੇਗਾ ਤਾਂ ਉਸ ਖਿਲਾਫ ਪੁਲਿਸ ਵਿਚ ਸ਼ਿਕਾਇਤ ਦੇ ਕੇ ਮੁਕੱਦਮਾ ਦਰਜ ਕਰਵਾਇਆ ਜਾਵੇਗਾ। ਵਿਭਾਗ ਦੇ ਅਧਇਕਾਰੀ ਨੇ ਦੱਸਿਆਕਿ ਨਿਲਾਮੀ ਕੀਤੀ ਜਾਣ ਵਾਲੀਆਂ ਪ੍ਰਾਪਰਟੀਆਂ ਦੀ ਰਿਜ਼ਰਵ ਕੀਮਤ ਤੈਅ ਕਰ ਦਿੱਤੀ ਗਈ ਹੈ। ਜੇਕਰ ਕੋਈ ਵੀ ਨੀਲਾਮੀ ਤੋਂ ਪਹਿਲਾਂ ਬਕਾਇਆ ਟੈਕਸ ਦਾ ਭੁਗਤਾਨ ਕਰ ਦਿੰਦਾ ਹੈ ਤਾਂ ਉਸ ਦੀ ਪ੍ਰਾਪਰਟੀ ਨੂੰ ਨੀਲਾਮ ਨਹੀਂ ਕੀਤਾ ਜਾਵੇਗਾ।