CTU buses will run : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ 16 ਪ੍ਰਮੁੱਖ ਰੂਟਾਂ ਤੋਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਆਪਣੀਆਂ ਬੱਸਾਂ ਦੀ ਆਵਾਜਾਈ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ। ਬੱਸਾਂ ਦੀ ਆਵਾਜਾਈ 16 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿਥੇ 50 ਫੀਸਦੀ ਸਮਰੱਥਾ ਨਾਲ ਬੱਸਾਂ ਚੱਲਣਗੀਆਂ। ਇਸ ਤੋਂ ਵੱਧ ਪੈਸੇਂਜਰ ਇੱਕ ਸਮੇ ਵਿੱਚ ਸਫਰ ਨਹੀਂ ਕਰਸਕਣਗੇ। ਫਿਜ਼ੀਕਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਇੱਕ ਸੀਟ ਛੱਡ ਕੇ ਪੈਸੇਂਜਰ ਬੈਠਣਗੇ। ਸੀਟੀਯੂ ਦੀ ਵੈੱਬਸਾਈਟ ਜਾਂ ਸੀਟੀਯੂ ਮੁਸਾਫਿਰ ਐਪ ਰਾਹੀਂ ਬੱਸ ਦੀ ਟਿਕਟ ਬੁੱਕ ਹੋਵੇਗੀ।
ਹਾਲਾਂਕਿ ਬੱਸ ਵਿੱਚ ਕੰਡਕਟਰ ਤੋਂ ਵੀ ਸਫਰ ਦੌਰਾਨ ਟਿਕਟ ਲਈ ਜਾ ਸਕਦੀ ਹੈ। ਬੱਸ ਕਾਊਂਟਰ ’ਤੇ ਟਿਕਟ ਨਹੀਂ ਮਿਲੇਗੀ। ਬੱਸ ਵਿੱਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਬਿਨਾਂ ਮਾਸਕ ਕੋਈ ਬੱਸ ਵਿੱਚ ਨਹੀਂ ਚੜ੍ਹ ਸਕਦਾ। ਬੱਸ ਵਿੱਚ ਵੀ ਮਾਸਕ ਪਹਿਨਣਾ ਜ਼ਰੂਰੀ ਹੈ, ਇਹ ਲਿਕਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਕੋਰੋਨਾ ਕਾਰਨ ਪ੍ਰਸ਼ਾਸਨ ਨੇ ਲਾਂਗ ਰੂਟ ਬੱਸਾਂ ਦੀ ਸਰਵਿਸ ਨੂੰ ਬੰਦ ਕਰ ਦਿੱਤਾ ਸੀ। ਕਈ ਮਹੀਨਿਆਂ ਤੋਂ ਸਿਰਫ ਲੋਕਲ ਬੱਸ ਸਰਵਿਸ ਹੀ ਚੱਲ ਰਹੀ ਸੀ। ਅਜੇ ਆਈਐਸਬੀਟੀ-17 ’ਤੇ ਫਲ ਤੇ ਸਬਜ਼ੀ ਮੰਡੀ ਲਈ ਬੱਸਾਂ ਚੱਲ ਰਹੀਆਂ ਹਨ। 15 ਤੱਕ ਉਸ ਨੂੰ ਵਾਪਿਸ ਸੈਕਟਰ-16 ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ 16 ਤੋਂ ਇਥੇ ਬੱਸਾਂ ਹੀ ਚੱਲਣਗੀਆਂ। ਦਿੱਲੀ-ਹਰਿਆਣਾ ਦੀਆਂ ਬੱਸਾਂ ਦਾ ਸੰਚਾਲਨ ਇਥੋਂ ਹੋਵੇਗਾ, ਜਦਕਿ ਪੰਜਾਬ-ਹਿਮਾਚਲ ਸੂਬੇ ਸਣੇ ਦੂਸਰੇ ਸੂਬਿਆਂ ਦੀਆਂ ਬੱਸਾਂ ਪਹਿਲਾਂ ਵਾਂਗ ਆਈਐੱਸਬੀਟੀ-43 ਤੋਂ ਸ਼ੁਰੂ ਹੋਣਗੀਆਂ।
ਉਥੇ ਹੀ ਪੰਜਾਬ-ਹਰਿਆਣਾ ਸਣੇ ਜਿਨ੍ਹਾਂ ਸੂਬਿਆਂ ਦੀਆਂ ਬੱਸਾਂ ਚੰਡੀਗੜ੍ਹ ਆਉਣਗੀਆਂ, ਉਨ੍ਹਾਂ ਨੂੰ ਵੀ 50 ਫੀਸਦੀ ਪੈਸੇਂਜਰਾਂ ਨਾਲ ਹੀ ਐਂਟਰੀ ਮਿਲੇਗੀ। ਇਸ ਨਾਲ ਜ਼ਿਆਦਾ ਪੈਸੇਂਜਰ ਨਹੀਂ ਚੜ੍ਹਾ ਸਕਦੇ। ਨਾਲ ਹੀ ਕੋਵਿਡ ਤੋਂ ਸੁਰੱਖਿਆ ਦੇ ਬਾਕੀ ਨਿਯਮਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੋਵੇਗੀ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਬੱਸਾਂ ਪੂਰੀ ਸਮਰੱਥਾ ਨਾਲ ਚੱਲਦੀਆਂ ਹਨ। ਦੂਸਰੇ ਸਾਰੇ ਸਾਰੇ ਸੂਬਿਆਂ ਨੂੰ ਚੰਡੀਗੜ੍ਹ ਨੇ ਨਿਯਮਾਂ ਅਧੀਨ ਬੱਸਾਂ ਚਲਾਉਣ ਲਈ ਚਿੱਠੀ ਭੇਜੀ ਹੋਈ ਹੈ।