Dilpreet Baba hid a pistol : ਚੰਡੀਗੜ੍ਹ ਪੁਲਿਸ ਨੇ ਗੁਰਲਾਲ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਦਿਲਪ੍ਰੀਤ ਉਰਫ ਬਾਬਾ ਕੋਲੋਂ ਪੁਲਿਸ ਨੇ ਦੋ ਪਿਸਤੌਲ ਅਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਹੈ। ਹਾਲਾਂਕਿ, ਇਨ੍ਹਾਂ ਹਥਿਆਰਾਂ ਦਾ ਗੁਰਲਾਲ ਕਤਲ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੁਲਿਸ ਨੇ ਦਿਲਪ੍ਰੀਤ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਪੁਲਿਸ ਨੇ ਗੁਰਲਾਲ ਕਤਲ ਮਾਮਲੇ ਵਿੱਚ ਫੜੇ ਗਏ ਦਿਲਪ੍ਰੀਤ ਬਾਬੇ ਤੋਂ ਪੁੱਛਗਿੱਛ ਕੀਤੀ।
ਇਸ ਦੌਰਾਨ ਉਸਨੇ ਦੱਸਿਆ ਕਿ ਉਸਨੇ ਇੰਡਸਟ੍ਰੀਅਲ ਏਰੀਆ ਦੇ ਫੇਜ਼- ਵਿੱਚ ਕੁਝ ਹਥਿਆਰ ਲੁਕੋ ਕੇ ਰੱਖੇ ਹਨ। ਇਸ ‘ਤੇ ਟੀਮ ਉਸਨੂੰ ਨਾਲ ਲੈ ਕੇ ਗਈ। ਮੁਲਜ਼ਮ ਨੇ ਦੱਸਿਆ ਕਿ ਉਸਨੇ ਇੰਡਸਟ੍ਰੀਅਲ ਏਰੀਆ ਫੇਜ਼ -1 ਵਿੱਚ ਗਊਸ਼ਾਲਾ ਦੇ ਨਾਲ ਲੱਗਦੀ ਨਾਲੇ ਦੇ ਕੋਲ ਪੱਥਰ ਦੇ ਹੇਠਾਂ ਉਸ ਨੇ ਹਥਿਆਰ ਲੁਕਾਏ ਹੋਏ ਹਨ। ਇਸ ’ਤੇ ਟੀਮ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਪੱਥਰ ਦੇ ਹੇਠਿਓਂ ਪੁਲਿਸ ਨੂੰ ਇਹ ਹਥਿਆਰ ਮਿਲ ਗਏ। ਇਸ ਤੋਂ ਬਾਅਦ ਦਿਲਪ੍ਰੀਤ ਖਇਲਾਫ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਕੇਸ ਸ਼ੁਰੂ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ 6 ਦਿਨਾਂ ਦੇ ਚੰਡੀਗੜ੍ਹ ਪੁਲਿਸ ਕੋਲ ਰਿਮਾਂਡ ‘ਤੇ ਰਹਿਣ ਤੋਂ ਬਾਅਦ ਦਿਲਪ੍ਰੀਤ ਖਿਲਾਫ ਨਵਾਂ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਹੁਣ ਤੱਕ ਪੁਲਿਸ ਨੂੰ ਗੁਰਲਾਲ ਕਤਲ ਕੇਸ ਵਿੱਚ ਕੋਈ ਮਹੱਤਵਪੂਰਨ ਜਾਣਕਾਰੀ ਨਹੀਂ ਮਿਲ ਸਕੀ ਹੈ। ਹੁਣ ਪੁਲਿਸ ਨੇ ਇਸ ਕੇਸ ਦੇ ਵਿਰੁੱਧ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਹੈ ਉਸ ਵਿੱਚ ਉਹ ਗ੍ਰਿਫਤਾਰ ਹੈ, ਜਿਸ ਦੌਰਾਨ ਉਸ ਕੋਲੋਂ ਇਸ ਸੰਬਂਧੀ ਪੁੱਛ-ਗਿੱਛ ਕੀਤੀ ਜਾਵੇਗੀ। ਜ਼ਿਕਰਰਯੋਗ ਹੈ ਕਿ ਇੰਡਸਟ੍ਰੀਅਲ ਏਰੀਆ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਸੋਪੂ ਨੇਤਾ ਗੁਰਲਾਲ ਬਰਾੜ ਹੱਤਿਆਕਾਂਡ ’ਚ ਦਿਲਪ੍ਰੀਤ ਦਾ ਦੂਸਰੀ ਵਾਰ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਸੀ। ਜਦਕਿ ਜਨਵਰੀ 2020 ’ਚ ਸੈਕਟਰ 38 ਦੇ ਚੌਕ ’ਤੇ ਬਾਊਂਸਰ ਸੁਜੀਤ ਦੀ ਹੱਤਿਆ ਦੇ ਮਾਮਲੇ ’ਚ ਸੁਖਜੀਤ ਦਾ ਪ੍ਰੋਡਕਸ਼ਨ ਵਾਰੈਂਟ ਹਾਸਿਲ ਕਰ ਕੇ ਪੁਲਿਸ ਨੂੰ ਇਕ ਦਿਨ ਦਾ ਰਿਮਾਂਡ ਮਿਲਿਆ ਸੀ। ਦੱਸ ਦੇਈਏ ਕਿ ਛੇ ਨਵੰਬਰ ਨੂੰ ਦਿਲਪ੍ਰੀਤ ਅਤੇ 11 ਨਵੰਬਰ ਨੂੰ ਸੁਖਜੀਤ ਨੂੰ ਪ੍ਰੋਡਕਸ਼ਨ ਵਾਰੈਂਟ ’ਤੇ ਲਾਇਆ ਗਿਆ ਸੀ।