ਚੰਡੀਗੜ੍ਹ ਸਥਿਤ ਮਨੀਮਾਜਰਾ ਦੇ ਵਿਕਾਸ ਨਗਰ ਪਾਰਕ ਵਿਚ ਖੇਡ ਰਹੀਆਂ ਕੁੜੀਆਂ ਨੂੰ ਬੁਲਾਉਣ ਗਏ ਪਿਤਾ ਦੀ ਕਰੰਟ ਦੀ ਚਪੇਟ ਵਿਚ ਆਉਣ ਨਾਲ ਮੌਤ ਹੋ ਗਈ। ਰਸਤੇ ਵਿਚ ਲੱਗੇ ਇਕ ਬਿਜਲੀ ਦੇ ਖੰਭੇ ਵਿਚ ਕਰੰਟ ਆ ਰਿਹਾ ਸੀ, ਜਿਸ ਨੂੰ ਉਸ ਨੇ ਛੂਹ ਲਿਆ। ਝਟਕਾ ਇੰਨਾ ਤੇਜ਼ ਸੀ ਕਿ ਉਹ ਮੌਕੇ ‘ਤੇ ਹੀ ਬੇਹੋਸ਼ ਹੋ ਗਿਆ। ਮ੍ਰਿਤਕ ਦੀ ਪਛਾਣ ਸੁਰੇਂਦਰ ਵਜੋਂ ਹੋਈ ਹੈ। ਪਰਿਵਾਰ ਵਾਲੇ ਉਸ ਨੂੰ ਤੁਰੰਤ ਪੰਚਕੂਲਾ ਸਿਵਲ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸਥਾਨਕ ਲੋਕਾਂ ਨੇ ਨਗਰ ਨਿਗਮ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗੁੱਸੇ ਵਿਚ ਆਏ ਲੋਕਾਂ ਨੇ ਲਾਪ੍ਰਵਾਹ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਜਲਦ ਇਸ ਨੂੰ ਲੈ ਕੇ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਸੁਰੇਂਦਰ ਕੁਮਾਰ ਕੰਮ ਤੋਂ ਪਰਤਿਆ ਤਾਂ ਉਨ੍ਹਾਂ ਦੀਆਂ ਦੋ ਧੀਆਂ (2 ਸਾਲ ਤੇ 2 ਸਾਲ) ਪਾਰਕ ਵਿਚ ਖੇਡ ਰਹੀਆਂ ਸੀ। ਸੁਰੇਂਦਰ ਉਨ੍ਹਾਂ ਨੂੰ ਬੁਲਾਉਣ ਪਾਰਕ ਵਿਚ ਗਿਆ ਤਾਂ ਉਥੇ ਖੜ੍ਹੇ ਹੋ ਕੇ ਨਾਲ ਹੀ ਲੱਗੇ ਲੋਹੇ ਦੇ ਖੰਭੇ ਨੂੰ ਛੂਹ ਲਿਆ। ਖੰਭੇ ਵਿਚ ਕਰੰਟ ਸੀ ਜਿਸ ਨਾਲ ਉਸ ਨੂੰ ਜ਼ੋਰਦਾਰ ਝਟਕਾ ਲੱਗਾ ਤੇ ਉਹ ਡਿੱਗ ਪਿਆ। ਉਹ ਖੰਭਾ ਨਗਰ ਨਿਗਮ ਦੀ ਸਟ੍ਰੀਟ ਲਾਈਟ ਦਾ ਸੀ ਜਿਸ ਦੇ ਹੇਠਾਂ ਤੋਂ ਤਾਰ ਖੁੱਲ੍ਹੇ ਪਏ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, ਗਰਮੀ ਤੋਂ ਮਿਲੀ ਰਾਹਤ, ਔਸਤ ਤਾਪਮਾਨ ਡਿੱਗਿਆ
ਸੂਚਨਾ ਮਿਲਦੇ ਹੀ ਮੌਲੀਗਾਜਰਾਂ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੇਂਦਰ ਦੀ ਦੇਹ ਪੰਚਕੂਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਗਈ ਹੈ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: