ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ ਬਿਜਲੀ ਦਰਾਂ ਵਿੱਚ 0.94 ਫੀਸਦੀ ਦਾ ਵਾਧਾ ਕੀਤਾ ਹੈ। ਹੁਕਮਾਂ ਮੁਤਾਬਕ ਇਹ ਵਾਧਾ 5 ਤੋਂ 10 ਪੈਸੇ ਪ੍ਰਤੀ ਯੂਨਿਟ ਹੈ। ਇਹ ਫੈਸਲਾ 1 ਨਵੰਬਰ ਤੋਂ ਲਾਗੂ ਹੋਵੇਗਾ।
ਘਰੇਲੂ ਖਪਤਕਾਰਾਂ (LTDS-II) ਲਈ, 100 ਯੂਨਿਟਾਂ ਤੱਕ ਦਾ ਟੈਰਿਫ ਹੁਣ 2.80 ਦੀ ਬਜਾਏ ₹2.85 ਹੋਵੇਗਾ, ਜਦੋਂਕਿ 101 ਤੋਂ 200 ਯੂਨਿਟਾਂ ਲਈ, ਟੈਰਿਫ 3.75 ਰੁਪਏ ਦੀ ਬਜਾਏ 3.80 ਰੁਪਓ ਹੋਵੇਗਾ।

ਅਗਲੇ ਸਾਲਾਂ ਲਈ 3.86%, 7.21%, 9.29%, ਅਤੇ 11.10% ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਵਿੱਚ 7.57 ਫੀਸਦੀ ਵਾਧਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਨਿੱਜੀਕਰਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਟੈਰਿਫ ਆਰਡਰ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਸੀਪੀਡੀਐਲ, ਯੂਟੀ ਪ੍ਰਸ਼ਾਸਨ ਅਤੇ ਜੇਈਆਰਸੀ ਦੇ ਸਹਿਯੋਗ ਨਾਲ, ਸਿਸਟਮ ਭਰੋਸੇਯੋਗਤਾ ਨੂੰ ਬਿਹਤਰ ਬਣਾਉਣ, ਤਕਨੀਕੀ ਨੁਕਸਾਨ ਘਟਾਉਣ ਅਤੇ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ 2025 : ਫਾਈਨਲ ‘ਚ ਪਹੁੰਚਿਆ ਭਾਰਤ, ਬਣਾਇਆ ਇੱਕ ਨਵਾਂ ਵਰਲਡ ਰਿਕਾਰਡ
ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਨੇ 1 ਅਗਸਤ, 2024 ਤੋਂ ਪ੍ਰਭਾਵੀ ਔਸਤਨ 9.4 ਫੀਸਦੀ ਬਿਜਲੀ ਦਰ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ, 2022-23 ਵਿੱਤੀ ਸਾਲ ਵਿੱਚ 0 ਤੋਂ 150 ਯੂਨਿਟ ਸਲੈਬ ਵਾਲੇ ਸਲੈਬ ਵਿਚ ਪ੍ਰਤੀ ਯੂਨਿਟ 25 ਪੈਸੇ (ਲਗਭਗ 9.09 ਫੀਸਦੀ) ਦਾ ਮਾਮੂਲੀ ਵਾਧਾ ਲਾਗੂ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























