ਅੱਜ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ ‘ਤੇ ਪਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਏਅਰਲਾਈਨ ਸੇਵਾਵਾਂ ‘ਤੇ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਬੰਦ ਦੌਰਾਨ ਹਵਾਈ ਟਿਕਟਾਂ ਦੀਆਂ ਕੀਮਤਾਂ ‘ਚ ਹੋਏ ਭਾਰੀ ਵਾਧੇ ਨੂੰ ਦੇਖ ਕੇ ਲੋਕ ਪਰੇਸ਼ਾਨ ਹੋ ਗਏ।
ਜਾਣਕਾਰੀ ਮੁਤਾਬਕ ਚੰਡੀਗੜ੍ਹ-ਦਿੱਲੀ ਰੂਟ ਦੀਆਂ ਟਿਕਟਾਂ ਦੀਆਂ ਕੀਮਤਾਂ 3000 ਰੁਪਏ ਤੋਂ ਵਧਾ ਕੇ 19000 ਰੁਪਏ ਕਰਨ ਤੋਂ ਬਾਅਦ ਯਾਤਰੀਆਂ ਦੇ ਹੋਸ਼ ਉਡ ਗਏ। ਪਹਿਲਾਂ ਚੰਡੀਗੜ੍ਹ-ਦਿੱਲੀ ਹਵਾਈ ਟਿਕਟ ਦੀ ਕੀਮਤ 3,000 ਰੁਪਏ ਸੀ, ਪਰ ਹੁਣ ਇਹ 19,000 ਰੁਪਏ ਤੱਕ ਪਹੁੰਚ ਗਈ ਹੈ।
ਦੱਸ ਦਈਏ ਕਿ ਜ਼ਿਆਦਾਤਰ ਏਅਰਲਾਈਨਾਂ ਨੇ ਆਨਲਾਈਨ ਟਿਕਟ ਬੁਕਿੰਗ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਹੁਣ ਟਿਕਟਾਂ ਸਿਰਫ਼ ਹਵਾਈ ਅੱਡੇ ਜਾਂ ਉਨ੍ਹਾਂ ਦੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਉਪਲਬਧ ਹਨ। ਜ਼ਿਕਰਯੋਗ ਹੈ ਕਿ ਅੱਜ ਕੜਾਕੇ ਦੀ ਠੰਢ ਵਿਚਾਲੇ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਹਰ ਪਾਸੇ ਸੰਨਾਟਾ ਛਾ ਗਿਆ। ਇਸ ਦੌਰਾਨ ਬਾਜ਼ਾਰ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਏ ਅਤੇ ਰਾਹਗੀਰਾਂ ਅਤੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 15 ਟ੍ਰੇਨਾਂ ਨੂੰ ਰੱਦ ਕੀਤਾ ਗਿਆ, ਜਿਨ੍ਹਾਂ ਵਿਚ ਸ਼ਤਾਬਦੀ ਤੇ ਵੰਦੇ ਭਾਰਤ ਐਕਸਪ੍ਰੈੱਸ ਵਰਗੀਆਂ ਪ੍ਰਮੁੱਖ ਟ੍ਰੇਨਾਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਬਦਲ ਜਾਣਗੇ ਇਹ 8 ਨਿਯਮ, ਮਿਡਲ ਕਲਾਸ ‘ਤੇ ਪਏਗਾ ਸਿੱਧਾ ਅਸਰ!
ਹਾਲਾਂਕਿ ਰੇਲਵੇ ਵੱਲੋਂ ਯਾਤਰੀਆਂ ਨੂੰ ਰੱਦ ਕੀਤੀਆਂ ਗਈਆਂ ਟ੍ਰੇਨਾਂ ਬਾਰੇ ਪਹਿਲਾਂ ਹੀ ਮੈਸੇਜ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ, ਜਿਸ ਕਰਕੇ ਸਟੇਸ਼ਨਾਂ ‘ਤੇ ਭੀੜ ਨਹੀਂ ਹੋਈ। ਟ੍ਰੇਨਾਂ ਰੱਦ ਹੋਣ ਮਗਰੋਂ ਯਾਤਰੀਆਂ ਨੇ ਫਲਾਈਟਸ ਦਾ ਰੁਖ ਕੀਤਾ, ਜਿਸ ਦੀਆਂ ਕੀਮਤਾਂ ਇੰਨੀਆਂ ਕੀਮਤਾਂ ਸੁਣ ਕੇ ਯਾਤਰੀਆਂ ਵਿਚ ਹੜਕੰਪ ਮਚ ਗਿਆ।
ਵੀਡੀਓ ਲਈ ਕਲਿੱਕ ਕਰੋ -: