MC is preparing to levy entry fee : ਚੰਡੀਗੜ੍ਹ ਨਗਰ ਨਿਗਮ ਦੀ ਆਪਣੀ ਮਾਲੀ ਹਾਲਤ ਸੁਧਾਰਨ ਦੀ ਕੋਸ਼ਿਸ਼ ਅਧੀਨ ਬਾਗਵਾਨੀ ਵਿਭਾਗ ਹੁਣ ਸ਼ਹਿਰ ਦੇ ਵੱਡੇ ਪਾਰਕਾਂ ਵਿਚ ਐਂਟਰੀ ਫੀਸ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਵਿਭਾਗ ਵੱਲੋਂ ਪਾਰਕਾਂ ਵਿਚ ਸਵੇਰੇ-ਸ਼ਾਮ ਸੈਰ ਕਰਨ ਆਉਣ ਵਾਲੇ ਲੋਕਾਂ ਤੋਂ ਫੀਸ ਲੈ ਕੇ ਪਾਸ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਐਮਸੀ ਦੀ ਮਾਲੀ ਹਾਲਤ ਸੁਧਾਰਨ ਲਈ ਮੇਅਰ ਰਾਜਬਾਲਾ ਮਲਿਕ ਵੱਲੋਂ ਗਠਿਤ ਕਮੇਟੀ ਨੇ ਸਾਰੇ ਅਧਿਕਾਰੀਆਂ ਤੋਂ ਆਪਣੇ-ਆਪਣੇ ਵਿਭਾਗਾਂ ਵਿਚ ਆਮਦਨ ਦੇ ਸਾਧਨ ਵਧਾਉਣ ਦੇ ਸੁਝਾਵਾਂ ਦੀ ਰਿਪੋਰਟ ਮੰਗੀ ਸੀ।
ਇਸੇ ਅਧੀਨ ਬਾਗਵਾਨੀ ਵਿਭਾਗ ਦੇ ਐਸਈ ਕਿਸ਼ਨ ਪਾਲ ਨੇ ਨਿਗਮ ਦੇ ਚੀਫ ਇੰਜੀਨੀਅਰ ਨੂੰ ਉਕਤ ਸਿਫਾਰਿਸ਼ਾਂ ਨਾਲ ਆਪਣੀ ਰਿਪੋਰਟ ਸੌਂਪੀ ਸੀ। ਇਸ ਵਿਚ ਸੈਕਟਰ-16 ਦਾ ਰੋਜ਼ ਗਾਰਡਨ, ਸੈਕਟਰ-36 ਦਾ ਫ੍ਰੈਂਗ੍ਰੇਂਸੇਂਸ ਗਾਰਡਨ, ਸੈਕਟਰ-331 ਦਾ ਜਾਪਾਨੀ ਗਾਰਡਨ, ਸੈਕਟਰ-49 ਦਾ ਗਾਰਡਨ ਆਫ ਐਨੀਮਲ ਅਤੇ ਮਨੀਮਾਜਰਾ ਦਾ ਸ਼ਿਵਾਲਿਕ ਗਾਰਡਨ ਸ਼ਾਮਲ ਹਨ। ਕਮੇਟੀ ਦੀ ਬੈਠਕ 17 ਅਗਸਤ ਨੂੰ ਹੋਵੇਗੀ, ਜਿਸ ਵਿਚ ਪਾਰਕਾਂ ਵਿਚ ਐਂਟਰੀ ਫੀਸ ਲਗਾਉਣ ਦੀ ਸਿਫਾਰਿਸ਼ ’ਤੇ ਚਰਚਾ ਹੋਵੇਗੀ। ਇਹ ਵੀ ਮਤਾ ਤਿਆਰ ਕੀਤਾ ਗਿਆ ਹੈ ਕਿ ਦਸੰਬਰ ਮਹੀਨੇ ਵਿਚ ਹੋਣ ਵਾਲੇ ਗੁਲਦਾਉਦੀ ਸ਼ੋਅ ਅਤੇ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੇ ਰੋਜ਼ ਫੈਸਟੀਵਲ ਦਾ ਆਯੋਜਨ ਇਸ ਵਾਰ ਨਹੀਂ ਹੋਵੇਗਾ। ਕਮੇਟੀ ਦੀ ਬੈਠਕ ਵਿਚ ਇਸ ਮਤੇ ’ਤੇ ਵੀ ਚਰਚਾ ਹੋਵੇਗੀ। ਨਿਗਮ ਦਾ ਮੰਨਣਾ ਹੈ ਕਿ ਕੋਰੋਨਾ ਦੇ ਚੱਲਦਿਆਂ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਆਮਦ ਘੱਟ ਹੋਣ ਦੇ ਚੱਲਦਿਆਂ ਗੁਲਦਾਉਦੀ ਸ਼ੋਅ ਨਹੀਂ ਹੋਣਾ ਚਾਹੀਦਾ ਹੈ।
ਬਾਗਵਾਨੀ ਵਿਭਾਗ ਦਾ ਕਹਿਣਾ ਹੈ ਕਿ ਦੂਸਰੇ ਸੂਬਿਆਂ ਅਤੇ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਇਹ ਐਂਟਰੀ ਫੀਸ ਲਗਾਉਣੀ ਚਾਹੀਦੀ ਹੈ। ਅਜਿਹੇ ਵਿਚ 10 ਤੋਂ 20 ਰੁਪਏ ਤੱਕ ਵਨ ਟਾਈਮ ਐਂਟਰੀ ਫੀਸ ਲੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼ਹਿਰ ਦੀ ਵੀ-5 ਅਤੇ ਰੋਡ ਕੰਢੇ ਘਰਾਂ ਦੇ ਅੱਗੇ ਹੈਜ ਲਗਾਉਣ ਦੇ ਚਾਰਜਿਸਟ 25 ਰੁਪਏ ਪ੍ਰਤੀ ਵਰਗ ਫੁੱਟ ਤੈਅ ਕਰਨ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਨਿੱਜੀ ਕੰਪਨੀਆਂ ਵੱਲੋਂ ਸ਼ਹਿਰ ਦੇ ਛੋਟੇ ਪਾਰਕਾਂ ਦੀ ਰਖ-ਰਖਾਅ ਸਬੰਧੀ ਵੀ ਮਤਾ ਤਿਆਰ ਕੀਤਾ ਗਿਆ ਹੈ। ਇਸ ਦੇ ਬਦਲੇ ਉਨ੍ਹਾਂ ਨੂੰ ਇਸ਼ਤਿਾਹਰ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ।