ਟੋਲ ‘ਤੇ 100 ਰੁਪਏ ਬਚਾਉਣ ਦੇ ਚੱਕਰ ਵਿਚ ਹਰਿਆਣਾ ਦੇ ਯਮੁਨਾਨਗਰ ਵਿਚ ਚੰਡੀਗੜ੍ਹ ਤੋਂ ਪਰਤ ਰਹੇ ਇੱਕ ਭਰਾ-ਭੈਣ ਨੇ ਸ਼ਾਰਟਕਟ ਲਿਆ, ਜਿਸ ਦ ਕੀਮਤ ਜਾਨ ਦੇ ਕੇ ਚੁਕਾਉਣੀਪਈ। ਸਾਹਮਣਿਓਂ ਆਉਂਦੀ ਕਾਰ ਤੋਂ ਬਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਬ੍ਰੈਂਡ ਨਿਊ ਗੱਡੀ ਛੱਪੜ ਵਿਚ ਜਾ ਡਿੱਗੀ, ਜਿਸ ਵਿਚ ਭਰਾ ਦੀ ਮੌਤ ਹੋ ਗਈ। ਖੁਸ਼ਕਿਸਮਤੀ ਨਾਲ ਪਿੰਡ ਵਾਲਿਆਂ ਨੇ ਕੁੜੀ ਨੂੰ ਬਚਾ ਲਿਆ।
ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦ ਪਛਾਣ ਹਿਮਾਂਸ਼ੂ ਵਜੋਂ ਹੋਈ ਹੈ, ਜੋਕਿ ਚੰਡੀਗੜ੍ਹ ਵਿਚ ਇੱਕ ਕੰਪਨੀ ਵਿਚ ਸਾਫਟਵੇਅਰ ਇੰਜੀਨੀਅਰ ਸੀ। ਸ਼ੁੱਕਰਵਾਰ ਦੁਪਹਿਰ ਨੂੰ ਉਹ ਆਪਣੀ ਭੈਣ ਤਾਨਿਆ ਨੂੰ ਐਗਜਾਮ ਦੁਆ ਕੇ ਜ਼ੀਰਕਪੁਰ ਤੋਂ ਘਰ ਵਾਪਸ ਆ ਰਿਹਾ ਸੀ। ਤਾਨਿਆ ਕਾਰ ਦੀ ਪਿਛਲੀ ਸੀਟ ‘ਤੇ ਬੈਠੀ ਸੀ।

ਮਿਲਕ ਮਜ਼ਾਰਾ ਟੋਲ ਪਲਾਜ਼ਾ ਦੇ ਨੇੜੇ ਹਿਮਾਂਸ਼ੂ ਨੇ 100 ਰੁਪਏ ਦਾ ਟੋਲ ਟੈਕਸ ਬਚਾਉਣ ਲਈ ਪਿੰਡਾਂ ਵਿੱਚੋਂ ਇੱਕ ਰਸਤਾ ਚੁਣਿਆ। ਸੜਕ ਤੰਗ ਸੀ ਅਤੇ ਸੜਕ ਦੇ ਕੰਢੇ ਇੱਕ ਡੂੰਘਾ ਛੱਪੜ ਸੀ। ਕਾਨਹੜੀ ਖੁਰਦ ਪਿੰਡ ਦੇ ਨੇੜੇ ਇੱਕ ਆ ਰਹੀ ਗੱਡੀ ਤੋਂ ਬਚਣ ਦੀ ਕੋਸ਼ਿਸ਼ ਵਿਚ ਕਾਰ ਬੇਕਾਬੂ ਹੋ ਗਈ ਅਤੇ ਛੱਪੜ ਵਿੱਚ ਡਿੱਗ ਗਈ।
ਹਾਦਸੇ ਤੋਂ ਤੁਰੰਤ ਬਾਅਦ ਨੇੜਲੇ ਪਿੰਡ ਵਾਸੀਆਂ ਦੀ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਟਰੈਕਟਰ-ਟਰਾਲੀ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਖਿੜਕੀ ਤੋੜ ਕੇ ਭੈਣ-ਭਰਾਵਾਂ ਨੂੰ ਕੱਢਿਆ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਿਮਾਂਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ। ਤਾਨਿਆ ਦੇ ਚਿਹਰੇ ‘ਤੇ ਡੂੰਘੀਆਂ ਸੱਟਾਂ ਲੱਗੀਆਂ ਅਤੇ ਕਈ ਦੰਦ ਟੁੱਟ ਗਏ। ਉਸ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਹੱਡ ਕੰਬਾ/ਊ ਠੰਢ, ਪਾਰਾ ਲੁਢਕਿਆ 1 ਡਿਗਰੀ ਤੱਕ, ਧੁੰਦ ਤੇ ਸੀਤ ਲਹਿਰ ਦਾ ਕ/ਹਿਰ ਜਾਰੀ
ਹਿਮਾਂਸ਼ੂ ਦੇ ਪਿਤਾ ਕ੍ਰਿਸ਼ਨ ਲਾਲ ਨੇ ਕਿਹਾ ਕਿ ਪਰਿਵਾਰ ਨੇ ਕੁਝ ਦਿਨ ਪਹਿਲਾਂ ਇੱਕ ਨਵੀਂ ਟੋਇਟਾ ਟਾਈਜਰ ਕਾਰ ਖਰੀਦੀ ਸੀ। ਤਾਨਿਆ ਦੇ ਐਗਜਾਮ ਲਈ ਕੈਬ ਬੁਕ ਕੀਤੀ ਸੀ, ਪਰ ਹਿਮਾਂਸ਼ੂ ਨੇ ਉਸ ਨੂੰ ਖੁਦ ਛੱਡਣ ਤੇ ਵਾਪਸ ਲਿਆਉਣ ਦ ਫੈਸਲਾ ਲਿਆ। ਪਿਤਾ ਮੁਤਾਬਕ ਹਿਮਾਂਸ਼ੀ ਦੇ ਵਿਆਹ ਦ ਵੀ ਗੱਲ ਚੱਲ ਰਹੀ ਸੀ। ਛੱਪਰ ਥਾਣਾ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ ਅਤੇ ਸ਼ਨੀਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























