ਚੰਡੀਗੜ੍ਹ ਵਿਚ ਈਂਧਣ ਟੈਂਕਰਾਂ ਦੇ ਡਰਾਈਵਰਾਂ ਦੀ ਚੱਲ ਰਹੀ ਹੜਤਾਲ ਤੇ ਪੈਟਰੋਲ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਚੰਡੀਗੜ੍ਹ ਨੇ ਵੱਡਾ ਫੈਸਲਾ ਲਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਮੁਤਾਬਕ ਚੰਡੀਗੜ੍ਹ ਵਿਚ ਈਂਧਣ ਸਟੇਸ਼ਨਾਂ ‘ਤੇ ਪੈਟਰੋਲ ਤੇ ਡੀਜ਼ਲ ਦੀ ਵਿਕਰੀ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਤਤਕਾਲ ਪ੍ਰਭਾਵ ਤੋਂ ਦੋਪਹੀਆ ਵਾਹਨ ਪ੍ਰਤੀ ਲੈਣ-ਦੇਣ ਅਧਿਕਤਮ 2 ਲੀਟਰ (ਅਧਿਕਤਮ ਮੁੱਲ 200 ਰੁਪਏ) ਤੇ ਚਾਰ ਪਹੀਆ ਵਾਹਨ 5 ਲੀਟਰ (ਅਧਿਕਮਤ ਕੀਮਤ 500 ਰੁਪਏ) ਈਂਧਣ ਤਕ ਸੀਮਤ ਹੈ।
ਈਂਧਣ ਸਟੇਸ਼ਨ ਸੰਚਾਲਕਾਂ ਨੂੰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ ਦੂਜੇ ਪਾਸੇ ਉਪਭੋਗਤਾਵਾਂ ਤੋਂ ਵੀ ਲਗਾਏ ਗਏ ਪ੍ਰਤੀਬੰਧਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਇਹ ਉਪਾਅ ਸਾਧਾਰਨ ਸਥਿਤੀ ਬਹਾਲ ਹੋਣ ਤੱਕ ਮੌਜੂਦਾ ਸਥਿਤੀ ਨੂੰ ਕੰਟਰੋਲ ਕਰਨ ਲਈ ਇਕ ਅਹਿਤਿਆਤੀ ਕਦਮ ਹੈ। ਤੇਲ ਵੰਡ ਕੰਪਨੀਆਂ ਤੇ ਪੰਜਾਬ ਵੱਲੋਂ ਹਰਿਆਣਾ ਸੂਬੇ ਦੇ ਤਾਲਮੇਲ ਨਾਲ ਚੰਡੀਗੜ੍ਹ ਵਿਚ ਈਂਧਣ ਦੀ ਸਪਲਾਈ ਫਿਰ ਤੋਂ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : ਜਲੰਧਰ ‘ਚ ਤੇਲ ਟੈਂਕਰ ਆਪਰੇਟਰਾਂ ਵੱਲੋਂ ਹੜਤਾਲ ਖ਼ਤਮ, DC ਤੇ SSP ਨਾਲ ਮੀਟਿੰਗ ‘ਤੋਂ ਬਾਅਦ ਲਿਆ ਫੈਸਲਾ
ਨਵੇਂ ਹਿਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਡਰਾਈਵ ਹੜਤਾਲ ‘ਤੇ ਚਲੇ ਗਏ ਹਨ। ਅੱਜ ਉਨ੍ਹਾਂ ਦੀ ਹੜਤਾਲ ਦਾ ਦੂਜਾ ਦਿਨ ਹੈ। ਸ਼ਹਿਰ ਅੰਦਰ ਪੈਟਰੋਲ-ਡੀਜ਼ਲ ਸਣੇ ਫਲ ਤੇ ਸਬਜ਼ੀਆਂ ਦੀ ਸਪਲਾਈ ‘ਤੇ ਵੀ ਇਸ ਦਾ ਅਸਰ ਦਿਖ ਰਿਹਾ ਹੈ। ਡਰਾਈਵਰਾਂ ਵੱਲੋਂ ਅਜੇ 3 ਦਿਨ ਲਈ ਇਸ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਟਰੱਕ ਆਪ੍ਰੇਟਰਾਂ ਤੇ ਡਰਾਈਵਰਾਂ ਵੱਲੋਂ ਨਵੇਂ ਕਾਨੂੰਨ ਵਿਚ ਦੋਸ਼ੀ ਡਰਾਈਵਰ ‘ਤੇ 7 ਲੱਖ ਜੁਰਮਾਨਾ ਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”