Police nabbed 17 bicycles worth : ਚੰਡੀਗੜ੍ਹ ਵਿਖੇ ਪੁਲਿਸ ਨੇ ਸਾਈਕਲ ਚੋਰੀ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੇ ਕਬਜ਼ੇ ਤੋਂ ਲਗਭਗ 2.25 ਲੱਖ ਰੁਪਏ ਦੀਆਂ 17 ਸਾਈਕਲਾਂ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀ ਦੀ ਪਛਾਣ 38 ਸਾਲਾ ਕਾਂਸਲ ਨਿਵਾਸੀ ਨੀਮਕਾਂਤਾ ਵਜੋਂ ਹੋਈ ਹੈ, ਜੋਕਿ ਇਕ ਕੁੱਕ ਦਾ ਕੰਮ ਕਰਦਾ ਸੀ, ਜਿਸ ਦੀ ਲੌਕਡਾਊਨ ਕਰਕੇ ਨੌਕਰੀ ਚਲੀ ਗਈ ਸੀ। ਸੈਕਟਰ-3 ਥਾਣਾ ਪੁਲਿਸ ਨੇ ਦੋਸ਼ੀ ਦੇ ਖਿਲਾਫ ਚੋਰੀ ਦੀਆਂ ਧਾਰਾਵਾਂ ਅਦੀਨ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਦੋਸ਼ੀ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਮਿਲੀ ਜਾਮਕਾਰੀ ਮੁਤਾਬਕ ਬੀਤੇ ਵੀਰਵਾਰ ਨੂੰ ਪੁਲਿਸ ਕੋਲ ਖੁੱਡਾ ਅਲੀ ਸ਼ੇਰ ਨਿਵਾਸੀ ਆਦੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸਵੇਰੇ ਸੈਰ ਕਰਨ ਸੈਕਟਰ-10 ਸਥਿਤ ਲੇਜ਼ਰ ਵੈਲੀ ਗਿਆ ਸੀ। ਇਸ ਦੌਰਾਨ ਉਸ ਨੇ ਆਪਣੀ ਸਾਈਕਲ ਉਥੇ ਖੜ੍ਹੀ ਕਰ ਦਿੱਤੀ ਸੀ। ਥੋਰ੍ਹੀ ਦੇਰ ਬਾਅਦ ਜਦੋਂ ਉਹ ਵਾਪਿਸ ਪਰਤਿਆ ਤਾਂ ਸਾਈਕਲ ਚੋਰੀ ਹੋ ਗਈ ਸੀ। ਸ਼ਿਕਾਇਤ ’ਤੇ ਡੀਐਸਪੀ ਸੈਂਟਰਲ ਕ੍ਰਿਸ਼ਣ ਕੁਮਾਰ ਦੀ ਅਗਵਾਈ ਵਿਚ ਟੀਮ ਗਠਿਤ ਕਰਨ ਤੋਂ ਬਾਅਦ ਪੁਲਿਸ ਨੇ ਇਕ ਗੁਪਤ ਸੂਚਨਾ ਮਿਲੀ ਕਿ ਸੈਕਟਰਸਾਈਕਲ ਚੋਰੀ ਕਰਨ ਦਾ ਦੋਸ਼ੀ ਚੰਡੀਗੜ੍ਹ ਕਲੱਬ ਵੱਲ ਸਾਈਕਲ ਵੇਚਣ ਜਾ ਰਿਹਾ ਹੈ।
ਸੈਕਟਰ-3 ਥਾਣਾ ਇੰਚਾਰਜ ਸ਼ੇਰ ਸਿੰਘ ਦੀ ਟੀਮ ਵਿਚ ਏਐਸਆਈ ਦਇਆ ਰਾਮ ਨੇ ਨਾਕਾ ਲਗਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ। ਪੁਲਿਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਹ ਸਾਈਕਲ ਸੈਕਟਰ-10 ਸਥਿਤ ਲੇਜ਼ਰ ਵੈਲੀ ਪਾਰਕ ਦੇ ਕੋਲੋਂ ਚੋਰੀ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ’ਤੇ 16 ਹੋਰ ਸਾਈਕਲਾਂ ਬਰਾਮਦ ਕੀਤੀਆਂ, ਜੋਕਿ ਉਸ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਪਿੱਛੇ ਜੰਗਲ ਵਿਚ ਲੁਕਾ ਕੇ ਰਖੀਆਂ ਸਨ। ਦੋਸ਼ੀ ਦੇ ਕਬਜ਼ੇ ਤੋਂ ਬਰਾਮਦ ਸਾਈਕਲਾਂ ਦੀ ਕੀਮਤ ਪੁਲਿਸ ਨੇ ਲਗਭਗ 2.25 ਲੱਖ ਰੁਪਏ ਮਿੱਥੀ ਹੈ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਪਤਨੀ ਤੇ ਇਕ ਦੋ ਸਾਲ ਦੇ ਬੇਟੇ ਦੇ ਨਾਲ ਰਹਿੰਦਾ ਹੈ। ਦੋਸ਼ੀ ਨੇ ਦੱਸਿਆ ਕਿ ਕੋਰੋਨਾ ਕਾਲ ’ਚ ਲੱਗੇ ਲੌਕਡਾਊਨ ਤੋਂ ਬਾਅਦ ਉਸ ਦੀ ਕੁੱਕ ਦੀ ਨੌਕਰੀ ਚਲੀ ਗਈ ਸੀ। ਉਹ ਖੁੱਡਾ ਅਲੀਸ਼ੇਰ ਵਿਚ ਦਿਲੀਪ ਫਾਸਟ ਫੂਡ ’ਚ ਕੰਮ ਕਰਦਾ ਸੀ। ਘਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੇ ਸਾਈਕਲਾਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੋਸ਼ੀ ਨੇ ਦੱਸਿਆ ਕਿ ਉਸ ਨੇ ਮਹਿੰਗੀਆਂ ਸਾਈਕਲਾਂ ਕੋਠੀਆਂ ਵਿਚ ਨੌਕਰੀ ਕਰਨ ਵਾਲੇ ਨੌਕਰਾਂ ਨੂੰ ਦੋ-ਦੋ ਹਜ਼ਾਰ ਰੁਪਏ ਵਿਚ ਵੇਚੀਆਂ ਸਨ।