Policemen clashed with each other : ਚੰਡੀਗੜ੍ਹ ਪੁਲਿਸ ਦੇ ਆਪਸੀ ਤਾਲਮੇਲ ਦੇ ਦਾਅਵੇ ਸ਼ੁੱਕਰਵਾਰ ਰਾਤ ਨੂੰ ਖੁੱਲ੍ਹ ਗਈ, ਜਦੋਂ ਗੈਂਗਸਟਰਾਂ ਦੀ ਗ੍ਰਿਫਤਾਰੀ ਦਾ ਸਿਹਰਾ ਲੈਣ ਦੀ ਕਾਰਵਾਈ ਵਿਚ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਅਤੇ ਸੈਕਟਰ- 26 ਥਾਣੇ ਦੇ ਏਐਸਆਈ ਵਿਚ ਕੁੱਟਮਾਰ ਤੱਕ ਹੋ ਗਈ। ਇਸ ਹੱਥੋਪਾਈ ਵਿੱਚ ਇੱਕ ਥਾਣੇਦਾਰ ਦੀ ਬਾਂਹ ਟੁੱਟ ਗਈ ਤਾਂ ਦੂਸਰੇ ਦੀ ਨੱਕ। ਇਸ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਥਾਣੇਦਾਰਾਂ ਦੇ ਹੋਸ਼ ਤਾਂ ਉਦੋਂ ਉੱਡੇ ਜਦੋਂ ਪਤਾ ਲੱਗਾ ਕਿ ਜਿਨ੍ਹਾਂ ਨੂੰ ਗੈਂਗਸਟਰ ਸਮਝ ਕੇ ਉਨ੍ਹਾਂ ਨੇ ਫੜਿਆ ਸੀ ਉਹ ਦੋਵੇਂ ਨੌਜਵਾਨ ਬੇਕਸੂਰ ਸਨ।
ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਲਗਭਗ ਸਾਢੇ 10 ਵਜੇ, ਪੁਲਿਸ ਕੰਟਰੋਲ ਰੂਮ ਅਤੇ ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਕਿ ਸੈਕਟਰ- 9 ਦੇ ਐਸਕੋ ਬਾਰ ਤੋਂ ਦੋ ਗੈਂਗਸਟਰ ਉਨ੍ਹਾਂ ਨੂੰ ਆਈ 20 ਕਾਰ ਤੋਂ ਧਮਕੀ ਦੇ ਕੇ ਫਰਾਰ ਹੋ ਗਏ ਹਨ। ਕਲੱਬ ਦੇ ਐਂਟਰੀ ਰਜਿਸਟਰ ਵਿਚੋਂ ਨੌਜਵਾਨ ਦਾ ਨਾਮ, ਕਾਰ ਨੰਬਰ ਵੀ ਮਿਲ ਗਿਆ। ਕਾਰ ਅੰਮ੍ਰਿਤਸਰ ਦੇ ਨੰਬਰ ’ਤੇ ਦਰਜ ਹੋਈ ਸੀ। ਕ੍ਰਾਈਮ ਬ੍ਰਾਂਚ ਦੀਆਂ ਤਿੰਨ ਟੀਮਾਂ ਨੇ ਸੈਕਟਰ 7 ਅਤੇ 26 ਵਿਚ ਨੌਜਵਾਨਾਂ ਦੀ ਭਾਲ ਸ਼ੁਰੂ ਕੀਤੀ।
ਇਸੇ ਦੌਰਾਨ ਸੈਕਟਰ -26 ਥਾਣੇ ਵਿੱਚ ਤਾਇਨਾਤ ਐਸਆਈ ਨਵੀਨ ਕੁਮਾਰ ਦੀ ਟੀਮ ਨੇ ਦੋਵਾਂ ਨੌਜਵਾਨਾਂ ਨੂੰ ਰਾਤ 11:30 ਵਜੇ ਇੱਕ ਕਲੱਬ ਦੇ ਬਾਹਰੋਂ ਹਿਰਾਸਤ ਵਿੱਚ ਲੈ ਲਿਆ। ਉਦੋਂ ਕ੍ਰਾਈਮ ਬ੍ਰਾਂਚ ਦਾ ਇੰਸਪੈਕਟਰ ਬੋਲੇਰੋ ਗੱਡੀ ਵਿੱਚ ਸਤਵਿੰਦਰ ਸਿੰਘ ਉਥੇ ਆਪਣੀ ਟੀਮ ਨਾਲ ਪਹੁੰਚ ਗਿਆ ਅਤੇ ਨੌਜਵਾਨਾਂ ਨੂੰ ਫੜਨ ਦੀ ਬਹਿਸ ਕਰਨ ਲੱਗ ਪਿਆ। ਇਸ ਬਾਰੇ ਦੋਵਾਂ ਪਾਸਿਆਂ ਤੋਂ ਬਹਿਸ ਸ਼ੁਰੂ ਹੋ ਗਈ। ਜਦੋਂ ਪੁਲਿਸ ਨੌਜਵਾਨਾਂ ਨੂੰ ਥਾਣੇ ਲਿਜਾਣ ਲੱਗੀ ਤਾਂ ਥਾਣੇ ਦੇ ਸਾਹਮਣੇ ਬਣੀ ਪਾਰਕਿੰਗ ਵਿੱਚ ਕ੍ਰਾਈਮ ਬ੍ਰਾਂਚ ਅਤੇ ਪੁਲਿਸ ਵਾਲੇ ਆਪਸ ਵਿੱਚ ਭਿੜ ਗਏ।ਇਸੇ ਵਿੱਚ ਏਐਸਆਈ ਤੇ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਦੀ ਨੱਕ ਤੇ ਬਾਂਹ ਭੱਜ ਗਈ ਤੇ ਅਖੀਰ ਵਿੱਚ ਪਤਾ ਲੱਗਾ ਕਿ ਨੌਜਵਾਨ ਗੈਂਗਸਟਰ ਨਹੀਂ ਹਨ।