ਨਵੇਂ ਸਾਲ ਨੂੰ ਲੈ ਕੇ ਲੋਕਾਂ ਦੇ ਮਨਾਂ ਵੀ ਉਤਸ਼ਾਹ ਰਹਿੰਦਾ ਹੈ। ਪੁਰਾਣੇ ਸਾਲ 2024 ਨੂੰ ਅਲਵਿਦਾ ਕਹਿਣ ਲਈ ਤੇ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ਸ਼ਾਨਦਾਰ ਇੰਤਜ਼ਾਮ ਕੀਤੇ ਜਾ ਰਹੇ ਹਨ। ਚੰਡੀਗੜ੍ਹ ਵਿਚ ਨਵੇਂ ਸਾਲ ਦਾ ਆਗਾਜ਼ ਸੂਫੀ ਅੰਦਾਜ਼ ਵਿਚ ਹੋਣ ਜਾ ਰਿਹਾ ਹੈ। ਦਰਅਸਲ ਸੂਫੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ ਵਿਖੇ ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਓਮੈਕਸ ਨਿਊ ਚੰਡੀਗੜ੍ਹ ਵਿਖੇ ਆਪਣੀ ਧਮਾਕੇਦਾਰ ਪੇਸ਼ਕਾਰੀ ਦੇਣਗੇ। ਇਹ ਪ੍ਰੋਗਰਾਮ ਰਾਤ 9 ਵਜੇ ਸ਼ੁਰੂ ਹੋਵੇਗਾ।
ਆਪਣੀ ਸੂਫੀ ਸ਼ੈਲੀ ਲਈ ਜਾਣੇ ਜਾਂਦੇ ਡਾ. ਸਰਤਾਜ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਰਾਹੀਂ ਸ਼ਾਮ ਨੂੰ ਜਾਦੂਈ ਬਣਾ ਦੇਣਗੇ। ਡਾ. ਸਤਿੰਦਰ ਸਰਤਾਜ ਦੇ ਇਸ ਸਮਾਰੋਹ ਦਾ ਮਕਸਦ ਨਵੇਂ ਸਾਲ ਦੇ ਸੁਆਗਤ ਨੂੰ ਯਾਦਗਾਰੀ ਬਣਾਉਣਾ ਹੈ।
ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ 40 ਹਜ਼ਾਰ ਦੇ ਕਰੀਬ ਲੋਕਾਂ ਦੇ ਆਉਣ ਦੀ ਉਮੀਦ ਹੈ। ਇਸ ਸਬੰਧੀ ਥਾਣਾ ਮੁੱਲਾਪੁਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਕੋਈ ਸ਼ਰਾਰਤੀ ਅਨਸਰ ਅਤੇ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਦੁੱਧ ਉਤਪਾਦਕਾਂ ਨੂੰ ਵੱਡਾ ਤੋਹਫ਼ਾ, ਕੀਮਤਾਂ ‘ਚ ਕੀਤਾ ਵਾਧਾ
ਸਾਲ 2024 ਨੂੰ ਲਾਈਵ ਕੰਸਰਟ ਦਾ ਨਾਂ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਕਰਨ ਔਜਲਾ, ਦਿਲਜੀਤ ਦੋਸਾਂਝ ਅਤੇ ਏ.ਪੀ. ਢਿੱਲੋਂ ਵਰਗੇ ਸਿਤਾਰਿਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਹੁਣ ਸਾਲ ਦੇ ਆਖਰੀ ਦਿਨ ਸੂਫੀ ਗਾਇਕ ਸਤਿੰਦਰ ਸਰਤਾਜ ਹਲਚਲ ਮਚਾ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: