Trial of Corona Vacccine : ਚੰਡੀਗੜ੍ਹ ਪੀਜੀਆਈ ਵੀ ਹੁਣ ਕੋਰੋਨਾ ਵੈਕਸੀਨ ਦਾ ਟ੍ਰਾਇਲ ਕਰਨ ਵਾਲੇ ਇੰਸਟੀਚਿਊਟਸ ਵਿਚ ਸ਼ਾਮਲ ਹੋ ਗਿਆ ਹੈ। ਦੱਸਣਯੋਗ ਹੈ ਕਿ ਆਕਸਫੋਰਡ ਯੂਨੀਵਰਸਿਟੀ ‘ਚ ਬਣ ਰਹੀ ਕੋਰੋਨਾ ਵੈਕਸੀਨ ਦੇ ਟ੍ਰਾਇਲ ਵਿਚ ਹਿੱਸਾ ਬਣੇ ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਨੇ ਦੇਸ਼ ਦੇ ਕੁਝ ਮੈਡੀਕਲ ਇੰਸਟੀਚਿਊਟਸ ਨੂੰ ਇਸ ਟ੍ਰਾਇਲ ਦਾ ਹਿੱਸਾ ਬਣਾਇਆ ਹੈ। ਇਸ ਅਧੀਨ ਸੀਰਮ ਇੰਸਟਚਿਊਟ ਨੇ ਦੇਸ਼ ਦੇ ਕੁਝ ਖਾਸ ਮੈਡੀਕਲ ਇੰਸਟਿਚਿਊਟ ਨੂੰ ਇਸ ਦਵਾਈ ਦੇ ਟ੍ਰਾਇਲ ਵਿਚ ਸ਼ਾਮਲ ਕੀਤਾ ਹੈ, ਵਿਚ ਵਿਚ ਪੀਜੀਆਈ ਕਮਿਊਨਿਟੀ ਮੈਡੀਸਿਨ ਵਿਭਾਗ ਵੀ ਸ਼ਾਮਲ ਹੈ। ਸੀਰਮ ਇੰਸਟਚਿਊਟ ਵੱਲੋਂ ਇਹ ਵੈਕਸੀਨ ਪੀਜੀਆਈ ਕਮਿਨਿਟੀ ਮੈਡੀਸਿਨ ਵਿਭਾਗ ਨੂੰ ਟ੍ਰਾਇਲ ਲਈ ਦਿੱਤੀ ਜਾਵੇਗੀ, ਜਿਸ ਵਿਚ ਪੀਜੀਆਈ ਵਾਇਰੋਲਾਜੀ ਅਤੇ ਫਾਰਮਾਜੋਲੀ ਵਿਭਾਗ ਵੀ ਸਹਿਯੋਗ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਊਨਿਟੀ ਮੈਡੀਸਿਨ ਵਿਭਾਗ ਅਤੇ ਟ੍ਰਾਇਲ ਦੀ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਮਧੂ ਨੇ ਦੱਸਿਆ ਕਿ ਵੈਕਸੀਨ ਦਾ ਦੇ ਇਸ ਸੇਫਟੀ ਟ੍ਰਾਇਲ ਨਾਲ ਪਤਾ ਲੱਗੇਗਾ ਕਿ ਕਿ ਇਸ ਦਾ ਕੋਈ ਸਾਈਡ ਇਫੈਕਟਤਾਂ ਨਹੀਂ ਹੈ। ਦੇਸ਼ ਭਰ ਕੋਂ 1600 ਲੋਕਾਂ ‘ਤੇ ਇਸ ਦਾ ਟ੍ਰਾਇਲ ਹੋਵੇਗਾ, ਜਿਸ ਵਿਚ ਪੀਜੀਆਈ ਵੱਲੋਂ 250 ਤੋਂ 300 ਲੋਕਾਂ ਦਾ ਸੈਂਪਲ ਸਾਈਜ਼ ਹੋਵੇਗਾ। ਪ੍ਰੋਟੋਕੋਲ ਆਉਂਦੇ ਹੀ ਪੀਜੀਆਈ ਦੀ ਐਥੀਕਲ ਕਮੇਟੀ ਵਿਚ ਇਸ ਦਾ ਪ੍ਰਪੋਜ਼ਲ ਭੇਜਿਆ ਜਾਵੇਗਾ, ਜਿਥੋਂ ਪਾਸ ਹੁੰਦੇ ਹੀ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਇਹ ਇਕ ਵਾਲੰਟੀਅਰੀ ਟ੍ਰਾਇਲ ਹੈ, ਜਿਸ ਦਾ ਹਿੱਸਾ ਸਾਡੇ ਕੁਝ ਵਰਕਰ ਬਣਨਗੇ। 18 ਸਾਲ ਤੋਂ ਉਪਰ ਸਿਹਤਮੰਦ ਵਿਅਕਤੀ ਨੂੰ ਵੈਕਸੀਨ ਦੇਣ ਤੋਂ ਘੱਟ ਤੋਂ ਘੱਟ 7 ਮਹੀਨਿਆਂ ਤੱਕ ਮਾਨੀਟਰ ਕਰਕੇ ਦੇਖਿਆ ਜਾਵੇਗਾ ਕਿ ਉਸ ਦੇ ਸਰੀਰ ਵਿਚ ਐਂਟੀ ਬਾਡੀਜ਼ ਬਣੀਆਂ ਹਨ ਜਾਂ ਨਹੀਂ। ਇਸ ਦੇ ਨਾਲ ਹੀ ਇਸ ਨਾਲ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਇਸ ਗੱਲ ਨੂੰ ਮਾਨੀਟਰ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਏਮਜ਼ ਦਿੱਲੀ, ਏਪੀਜੇ ਮੈਡੀਕਲ ਕਾਲਜ ਪੁਣੇ, ਰਜਿੰਦਰਾ ਮੈਮੋਰੀਅਲ ਰਿਸਰਚ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਪਟਨਾ, ਏਮਜ਼ ਜੋਧਪੁਰ, ਨਹਿਰੂ ਹਸਪਤਾਲ ਗੋਰਖਪੁਰ, ਅੰਦਰਾ ਮੈਡੀਕਲ ਕਾਲਜ ਵਿਸ਼ਾਖਾਪੱਟਨਮ, ਜੇ.ਐਸਐਸ ਅਕੈਡਮੀ ਆਫ ਹਾਇਰ ਐਜੂਕੇਸ਼ਨ ਐਂਡਡ ਰਿਸਰਚ ਮੈਸੂਰ ਵੀ ਇਸ ਦਾ ਹਿੱਸਾ ਬਣੇ ਹਨ।