ਚੰਡੀਗੜ੍ਹ ਵਿੱਚ ਆਉਣ-ਜਾਣ ਵਾਲੇ VIP ਵਿਜ਼ਟਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਕਾਰਨ ਸ਼ਹਿਰ ਵਾਸੀ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ ਦੌਰਿਆਂ ਦੌਰਾਨ ਸੜਕਾਂ ’ਤੇ ਲੰਮਾ ਸਮਾਂ ਜਾਮ ਲੱਗਣ ਕਾਰਨ ਲੋਕ ਦੁਖੀ ਹੋ ਰਹੇ ਹਨ। ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਚੰਡੀਗੜ੍ਹ ਫੇਰੀ ਨੂੰ ਲੈ ਕੇ ਵੀ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ। ਉਹ ਕੁਰੂਕਸ਼ੇਤਰ ਵਿੱਚ ਇੱਕ ਸਮਾਗਮ ਵਿੱਚ ਗਈ ਹੋਈ ਸੀ ਅਤੇ ਚੰਡੀਗੜ੍ਹ ਵਿੱਚ ਹਰਿਆਣਾ ਰਾਜ ਭਵਨ ਵਿੱਚ ਠਹਿਰੀ ਹੋਈ ਸੀ।
ਸੈਕਟਰ 33 B ਸਥਿਤ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਜਿੰਦਰ ਸਰਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਾ ਕੀਤਾ ਜਾਵੇ। ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਆਮ ਆਦਮੀ ਪਹਿਲਾਂ ਹੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ VIP ਮੂਵਮੈਂਟ ਚਲਾਉਣੀ ਹੁੰਦੀ ਹੈ ‘ਤਾਂ ਸ਼ਹਿਰ ਪ੍ਰਸ਼ਾਸਨ ਲਈ ਉਸ ਦਿਨ ਦੀ ਸਥਾਨਕ ਛੁੱਟੀ ਵਜੋਂ ਕਿਉਂ ਨਹੀਂ ਐਲਾਨ ਰਿਹਾ। ਸੋਸ਼ਲ ਮੀਡੀਆ ‘ਤੇ ਵੀ ਲੋਕ ਅਜਿਹੇ VIP ਦੌਰੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।
ਇਹ ਵੀ ਪੜ੍ਹੋ : ਮੈਕਸੀਕੋ ‘ਚ ਜੰਮੀ ਪੂਛ ਵਾਲੀ ਬੱਚੀ, ਬਿਲਕੁਲ ਤੰਦਰੁਸਤ, ਡਾਕਟਰ ਵੀ ਵੇਖ ਹੋਏ ਹੈਰਾਨ
ਕੁਲਜਿੰਦਰ ਸਰਾਂ ਨੇ ਕਿਹਾ ਕਿ ਇੱਕ VIP ਵਿਜ਼ਟਰ ਨੂੰ ਵੀ ਸ਼ਹਿਰ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਉਨ੍ਹਾਂ ਕੋਲ ਹੈਲੀਕਾਪਟਰ ਦੀ ਸਹੂਲਤ ਹੈ ਤਾਂ ਆ ਕੇ ਸਿੱਧਾ ਉਸ ਥਾਂ ‘ਤੇ ਜਾਣ, ਜਿੱਥੇ ਪ੍ਰੋਗਰਾਮ ਹੋ ਰਿਹਾ ਹੈ। ਜੇਕਰ ਟਰੈਫਿਕ ਨੂੰ ਜਾਮ ਕਰਨਾ ਹੀ ਹੈ ਤਾਂ ਲੋਕ ਸੜਕਾਂ ‘ਤੇ ਘੰਟਿਆਂ ਖੜ੍ਹੇ ਹੋ ਕੇ ਪ੍ਰਦੂਸ਼ਣ ਕਿਉਂ ਪੈਦਾ ਕਰਨ। ਇਸ ਕਾਰਨ ਪੈਟਰੋਲ-ਡੀਜ਼ਲ ਦੀ ਵੀ ਬਰਬਾਦੀ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪੇਸ਼ੇ ਤੋਂ ਵਕੀਲ ਕੁਲਵਿੰਦਰ ਸਰਾਂ ਨੇ ਦੱਸਿਆ ਕਿ ਅੱਜ ਰਾਸ਼ਟਰਪਤੀ ਦੀ ਫੇਰੀ ਦੌਰਾਨ ਉਨ੍ਹਾਂ ਨੂੰ ਸੈਕਟਰ 33 ਤੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚਣ ਲਈ ਡੇਢ ਘੰਟਾ ਲੱਗ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇੱਕ ਆਮ ਆਦਮੀ ਨੂੰ ਆਪਣੇ ਕਾਰੋਬਾਰ ਤੱਕ ਪਹੁੰਚਣ ਵਿੱਚ ਇੰਨਾ ਸਮਾਂ ਲੱਗ ਜਾਂਦਾ ਹੈ ਤਾਂ ਉਹ ਕੀ ਕਰੇਗਾ? ਇਸ ਦੇ ਨਾਲ ਹੀ ਪੁਲਿਸ ਵੀ ਅਜਿਹੇ ਦੌਰਿਆਂ ਦੌਰਾਨ ਕਿਸੇ ਦੀ ਐਮਰਜੈਂਸੀ ਨੂੰ ਨਹੀਂ ਸਮਝਦੀ ਅਤੇ ਸਹਿਯੋਗ ਨਹੀਂ ਕਰਦੀ। ਅਜਿਹੇ ‘ਚ ਟ੍ਰੈਫਿਕ ਪੁਲਸ ਦੀ ਕੋਸ਼ਿਸ਼ ਹੁੰਦੀ ਹੈ ਕਿ VIP ਵਿਜ਼ਟਰ ਦੀ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।