ਚੰਡੀਗੜ੍ਹ ਪੁਲਿਸ ਨੇ ਵ੍ਹਾਟਸਐਪ ਗੋਸਟ ਪੇਅਰਿੰਗ ਸਕੈਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸਾਈਬਰ ਅਪਰਾਧੀ ਹੁਣ ਬਿਨਾਂ OTP ਜਾਂ ਪਾਸਵਰਡ ਦੇ ਵ੍ਹਾਟਸਐਪ ਅਕਾਊਂਟ ਹੈਕ ਕਰ ਰਹੇ ਹਨ। ਇਹ ਚਿਤਾਵਨੀ ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਵੱਲੋਂ ਦਿੱਤੀ ਗਈ ਇੱਕ ਗੰਭੀਰ ਚਿਤਾਵਨੀ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਚੰਡੀਗੜ੍ਹ ਪੁਲਿਸ ਮੁਤਾਬਕ ਇਸ ਨਵੀਂ ਸਾਈਬਰ ਧੋਖਾਧੜੀ ਵਿੱਚ ਵ੍ਹਾਟਸਐਪ ਦੇ ਲਿੰਕਡ ਡਿਵਾਈਸ ਫੀਚਰ ਦੀ ਦੁਰਵਰਤੋਂ ਸ਼ਾਮਲ ਹੈ। ਹੈਕਰ, ਯੂਜਰ ਦੀ ਜਾਣਕਾਰੀ ਤੋਂ ਬਿਨਾਂ ਉਨ੍ਹਾਂ ਦੇ ਵ੍ਹਾਟਸਐਪ ਅਕਾਊਂਟ ਨੂੰ ਆਪਣੇ ਸਿਸਟਮ ਨਾਲ ਜੋੜਦੇ ਹਨ ਅਤੇ ਪੂਰੇ ਅਕਾਊਂਟ ‘ਤੇ ਆਪਣਾ ਕਬਜ਼ਾ ਕਰ ਲੈਂਦੇ ਹਨ।

ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਯੂਜਰ ਨੂੰ ਪਹਿਲਾਂ ਵ੍ਹਾਟਸਐਪ ‘ਤੇ ਇੱਕ ਮੈਸੇਜ ਭੇਜਿਆ ਜਾਂਦਾ ਹੈ, ਜਿਸ ਵਿੱਚ “ਕੀ ਇਹ ਤੁਹਾਡੀ ਫੋਟੋ ਹੈ?” “ਦੇਖੋ, ਕੀ ਇਹ ਤੁਹਾਡੀ ਵੀਡੀਓ ਹੈ?” ਵਰਗੇ ਸਵਾਲ ਪੁੱਛੇ ਜਾਂਦੇ ਹਨ।
ਮੈਸੇਜ ਵਿੱਚ ਦਿੱਤੇ ਲਿੰਕ ‘ਤੇ ਕਲਿੱਕ ਕਰਨ ‘ਤੇ ਇੱਕ ਨਕਲੀ ਵ੍ਹਾਟਸਐਪ ਜਾਂ ਫੇਸਬੁੱਕ ਵਰਗਾ ਪੇਜ ਖੁੱਲ੍ਹਦਾ ਹੈ, ਜਿਸ ਵਿੱਚ “Verify to Continue” ਲਿਖਿਆ ਹੁੰਦਾ ਹੈ। ਜਿਵੇਂ ਹੀ ਯੂਜਰ ਆਪਣਾ ਮੋਬਾਈਲ ਨੰਬਰ ਪਾਉਂਦ ਹੈ, ਹੈਕਰ ਆਪਣੇ ਬ੍ਰਾਊਜ਼ਰ ਨੂੰ ਪੀੜਤ ਦੇ ਅਕਾਊਂਟ ਨਾਲ ਜੋੜਨ ਲਈ WhatsApp ਦੇ ਡਿਵਾਈਸ ਲਿੰਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ। ਇਸ ਨੂੰ Ghost Pairing ਕਿਹਾ ਜਾਂਦਾ ਹੈ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸ ਲਈ OTP ਦੀ ਲੋੜ ਨਹੀਂ ਹੈ, ਭਾਵ ਮੋਬਾਈਲ ਫੋਨ ‘ਤੇ ਕੋਈ ਕੋਡ ਨਹੀਂ ਭੇਜਿਆ ਜਾਂਦਾ ਹੈ। ਇਹ ਪਾਸਵਰਡ ਨਹੀਂ ਮੰਗਦਾ, ਇਸ ਲਈ ਯੂਜਰ ਨੂੰ ਸ਼ੱਕ ਨਹੀਂ ਹੁੰਦਾ। ਇਸ ਵਿੱਚ ਸਿਮ ਸਵੈਪਿੰਗ ਵੀ ਸ਼ਾਮਲ ਨਹੀਂ ਹੈ, ਭਾਵ ਤੁਹਾਡਾ ਅਕਾਊਂਟ ਹੈਕ ਕੀਤਾ ਜਾ ਸਕਦਾ ਹੈ ਭਾਵੇਂ ਤੁਹਾਡਾ ਸਿਮ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ।
ਅਕਾਊਂਟ ਹੈਕ ਤੋਂ ਬਾਅਦ ਅਪਰਾਧੀ ਕੋਲ ਤੁਹਾਡੇ ਫੋਟੋ, ਵੀਡੀਓ ਤੇ ਵੁਆਇਸ ਨੋਟ ਐਕਸੈੱਸ ਪਹੁੰਚ ਜਾਂਦਾ ਹੈ। ਉਹ ਤੁਹਾਡੇ ਸਾਰੇ ਮੈਸੇਜ ਪੜ੍ਹ ਕਦਾ ਹੈ, ਯੂਜਰ ਬਣ ਕੇ ਕਾਂਟੈਕਟਸ ਨੂੰ ਫਰਾਡ ਮੈਸੇਜ ਭੇਜ ਸਕਦਾ ਹੈ। ਪੀੜਤ ਨੂੰ ਲੰਮੇ ਸਮੇਂ ਤੱਕ ਇਸ ਫਰਾਡ ਦ ਭਿਣਕ ਨਹੀਂ ਲੱਗਦੀ। ਇਸ ਵਿਚ ਬੈਂਕਿੰਗ, ਸੋਸ਼ਲ ਮੀਡੀਆ ਤੇ ਪਰਸਨਲ ਡਾਟਾ ਸਭ ਤੋਂ ਵੱਧ ਨਿਸ਼ਾਨੇ ‘ਤੇ ਹੁੰਦਾ ਹੈ।
ਇਹ ਵੀ ਪੜ੍ਹੋ : ਮੋਗਾ ‘ਚ ਸਾਬਕਾ ਕੌਂਸਲਰ ‘ਤੇ ਫਾ/ਇਰਿੰਗ, ਦਿਨ-ਦਿਹਾੜੇ ਘਰ ਵਿਚ ਵੜ ਕੇ ਮਾ/ਰੀਆਂ ਗੋ/ਲੀਆਂ
ਬਚਣ ਦਾ ਤਰੀਕਾ
ਇਸ ਤੋਂ ਬਚਣ ਲਈ ਅਣਜਾਨ ਜਾਂ ਸ਼ੱਕੀ ਲਿੰਕ ‘ਤੇ ਕਲਿੱਕ ਨਾ ਕਰੋ। ਵ੍ਹਾਟਸਐਪ ਜਾਂ ਫੇਸਬੁੱਕ ਦੇ ਨਾਂ ਤੋਂ ਆਏ ਕਿਸੇ ਵੀ ਪੇਜ ‘ਤੇ ਆਪਣਾ ਮੋਬਾਈਲ ਨੰਬਰ ਨਾਪਾਓ। ਵ੍ਹਾਟਸਐਪ ‘ਚ ਲਿੰਕਡ ਡਿਵਾਈਸ ਦੀ ਰੈਗੂਲਰ ਤੌਰ ‘ਤੇ ਜਾਂਚ ਕਰਦੇ ਰਹੋ। ਜੇ ਕੋਈ ਅਣਜਾਨ ਡਿਵਾਈਸ ਦਿਖਾਈ ਦੇਵੇ, ਤਾਂ ਤੁਰੰਤ ਉਸ ਨੂੰ ਲੌਗ ਆਊਟ ਕਰੋ। ਵ੍ਹਾਟਸਐਪ ਵਿਚ ਟੂ-ਸਟੈੱਪ ਵੈਰੀਫਿਕੇਸ਼ਨ ਜਰੂਰ ਚਾਲੂ ਰੱਖੋ। ਪਬਲਿਕ WiFi ‘ਤੇ ਵ੍ਹਾਟਸਐਪ ਵੈੱਬ ਦ ਇਸਤੇਮਾਲ ਕਰਨ ਤੋਂ ਬਚੋ।
ਵੀਡੀਓ ਲਈ ਕਲਿੱਕ ਕਰੋ -:
























