ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਬੱਚਿਆਂ ਨੇ ਪਲੇਗ੍ਰਾਊਂਡ ਬਣਵਾਉਣ ਦੀ ਮੰਗ ਕੀਤੀ ਸੀ। ਬੱਚਿਆਂ ਦੀ ਅਪੀਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦੀ ਹੀ ਪਲੇਗ੍ਰਾਊਂਡ ਬਣਵਾਉਣ ਦਾ ਭਰੋਸਾ ਦਿੱਤਾ ਹੈ। ਸੀਐਮ ਨੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਪੋਸਟ ਸਾਂਝੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
CM ਮਾਨ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਬੱਚੇ ਦਿਖਾਈ ਦੇ ਰਹੇ ਹਨ ਤੇ ਉਹ ਮੁੱਖ ਮੰਤਰੀ ਅੱਗੇ ਇੱਕ ਬੇਨਤੀ ਕਰ ਰਹੇ ਹਨ। ਸੀਐਮ ਨੇ ਲਿਖਿਆ ਕਿ ਪਿਆਰੇ ਬੱਚਿਓ, ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚ ਗਈ ਹੈ..ਤੁਸੀਂ ਖੇਡਣ ਲਈ ਪਲੇਗ੍ਰਾਊਂਡ ਦੀ ਮੰਗ ਕੀਤੀ ਸੀ, ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ‘ਤੁਹਾਡੀ ਸਰਕਾਰ’ ਬਹੁਤ ਜਲਦ ਤੁਹਾਡੇ ਲਈ ਇੱਕ ਸ਼ਾਨਦਾਰ ਖੇਡ ਮੈਦਾਨ ਤਿਆਰ ਕਰਵਾਏਗੀ। ਖੇਡਾਂ ਨਾਲ ਹੀ ਸਾਡੇ ਬੱਚੇ ਤੰਦਰੁਸਤ ਰਹਿਣਗੇ ਅਤੇ ਜ਼ਿੰਦਗੀ ਵਿੱਚ ਅੱਗੇ ਵਧਣਗੇ। ਤੁਸੀਂ ਬਸ ਆਪਣੀ ਪੜ੍ਹਾਈ ਅਤੇ ਖੇਡਾਂ ‘ਤੇ ਧਿਆਨ ਦਿਓ, ਬਾਕੀ ਜ਼ਿੰਮੇਵਾਰੀ ਮੇਰੀ ਹੈ। ਖੂਬ ਪੜ੍ਹੋ, ਖੂਬ ਖੇਡੋ
ਇਹ ਵੀ ਪੜ੍ਹੋ : ਦੀਨਾਨਗਰ ਸਣੇ 4 ਨਗਰ ਕੌਂਸਲਾਂ ‘ਚ ਹੁਣ 13 ਜੂਨ ਨੂੰ ਹੋਵੇਗੀ ਵੋਟਿੰਗ, ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤਾ ਐਲਾਨ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










