ਫਰੀਦਕੋਟ ਦੇ ਪਿੰਡ ਹਰੀਏ ਵਾਲਾ ਤੋਂ ਫਤਿਹਗੜ੍ਹ ਸਾਹਿਬ ਵਿਚ ਆਯੋਜਿਤ ਰੈਲੀ ਵਿਚ ਜਾਣ ਵਾਲੇ ਪਾਰਟੀ ਵਰਕਰਾਂ ਲਈ ਆਪਣੇ ਘਰ ਤੋਂ ਰੋਟੀਆਂ ਬਣਾ ਕੇ ਲਿਜਾਣ ਵਾਲੀ ਮਹਿਲਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਫੋਨ ‘ਤੇ ਗੱਲਬਾਤ ਕੀਤੀ ਤੇ ਇਸ ਦਾ ਵੀਡੀਓ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ।
ਜਾਣਕਾਰੀ ਮੁਤਾਬਕ ਪਿੰਡ ਹਰੀਏਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਚਮਕੌਰ ਸਿੰਘ ਦੀ ਮਾਤਾ ਲਖਬੀਰ ਕੌਰ ਨੇ ਆਪਣੇ ਪਰਿਵਾਰ ਦੀਆਂ ਹੋਰਨਾਂ ਮਹਿਲਾਵਾਂ ਨਾਲ ਮਿਲ ਕੇ ਬੀਤੀ 28 ਮਾਰਚ ਨੂੰ ਫਤਿਗਗੜ੍ਹ ਸਾਹਿਬ ਵਿਚ 109 ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਸਮਾਰੋਹ ਮੌਕੇ ਆਯੋਜਿਤ ਰੈਲੀ ਵਿਚ ਸ਼ਾਮਲ ਹੋਣ ਵਾਲੇ ਪਾਰਟੀ ਵਰਕਰਾਂ ਲਈ ਘਰ ‘ਤੇ ਹੀ ਰੋਟੀ ਬਣਾਈ ਸੀ।

ਇਹ ਵੀ ਪੜ੍ਹੋ : ਪਟਿਆਲਾ ਦੇ ਕਈ ਸਕੂਲਾਂ ਨੂੰ ਬੰ/ਬ ਨਾਲ ਉ/ਡਾ/ਉਣ ਦੀ ਧ.ਮ/ਕੀ, ਬੱਚਿਆਂ ਨੂੰ ਤੁਰੰਤ ਭੇਜਿਆ ਗਿਆ ਘਰ
ਇਸ ਸੇਵਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਵੀਡੀਓ ਦੇਖਣ ਮਗਰੋਂ ਮੁੱਖ ਮੰਤਰੀ ਮਾਨ ਨੇ ਲਖਬੀਰ ਕੌਰ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਇਸ ਯੋਗਦਾਨ ਲਈ ਖਾਸ ਤੌਰ ‘ਤੇ ਧੰਨਵਾਦ ਕੀਤਾ ਤੇ ਭਵਿੱਖ ਵਿਚ ਉਨ੍ਹਾਂ ਦੇ ਘਰ ਜਾ ਕੇ ਆਸ਼ੀਰਵਾਦ ਲੈਣ ਦਾ ਵੀ ਵਾਅਦਾ ਕੀਤਾ। ਦੱਸ ਦੇਈਏ ਕਿ ਇਸ ਰੈਲੀ ਵਿਚ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸ਼ਾਮਲ ਹੋਏ ਸਨ ਤੇ ਕੋਟਕਪੂਰਾ ਵਿਧਾਨ ਸਭਾ ਖੇਤਰ ਦੇ ਪਿੰਡ ਹਰੀਏਵਾਲਾ ਤੋਂ ਵੀ ਕਈ ਵਰਕਰ ਰੈਲੀ ਵਿਚ ਪਹੁੰਚੇ ਸਨ ਜਿਨ੍ਹਾਂ ਲਈ ਲੰਗਰ ਦੀ ਵਿਵਸਥਾ ਸਰਪੰਚ ਦੇ ਘਰ ‘ਤੇ ਹੀ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










