ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਾਲੇਰਕੋਟਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਉਸਾਰੀ ਗਈ 5 ਮੰਜ਼ਿਲਾ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਇਮਾਰਤ ‘ਤੇ 6.34 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮੁੱਖ ਮੰਤਰੀ ਵੱਲੋਂ ਇਸ ਲਈ ਟਵੀਟ ਵੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਲਿਖਿਆ ਕਿ ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ‘ਤੇ ਇਹ ਸਕੂਲ ਸਾਡੀਆਂ ਧੀਆਂ ਨੂੰ ਸਮਰਿਪਤ ਹੈ।
ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਮੌਕੇ ਸੀਐੱਮ ਮਾਨ ਨੇ ਇਹ ਵੀ ਦੱਸਿਆ ਕਿ ਜਦੋਂ ਮੈਂ MP ਹੁੰਦੀ ਸੀ ਉਦੋਂ ਇਹ ਸਕੂਲ 2 ਸ਼ਿਫਟਾਂ ਵਿਚ ਚੱਲਦਾ ਸੀ। 2 ਸ਼ਿਫਟਾਂ ਵਿਚ ਚੱਲਣ ਦੇ ਬਾਵਜੂਦ ਸਕੂਲ ਦੀ ਇਮਾਰਤ ਸੁਰੱਖਿਅਤ ਨਹੀਂ ਸੀ ਪਰ ਹੁਣ ਨਵੀਂ ਬਿਲਡਿੰਗ ਦਾ ਨਿਰਮਾਣ ਕਰ ਦਿੱਤਾ ਗਿਆ ਹੈ ਤੇ ਵਿਦਿਆਰਥਣਾਂ ਦਾ ਭਵਿੱਖ ਸੁਰੱਖਿਅਤ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦਾ ਚੈਲੰਜ- “ਮੈਂ ਤਿਆਰ ਹਾਂ, ਹਰ ਸਵਾਲ ਦਾ ਜਵਾਬ ਦੇਵਾਂਗਾ”, ਰਾਹੁਲ ਗਾਂਧੀ ਨੇ ਕਿਹਾ- “ਲੈਕਚਰ ਨਹੀਂ ਸੁਣਨਾ ਚਾਹੁੰਦਾ…”
ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਮਾਲੇਰਕੋਟਲਾ ਵਿਚ ਮੈਡੀਕਲ ਕਾਲਜ ਨੂੰ ਕੇਂਦਰ ਤੇ ਪੰਜਾਬ ਵੱਲੋਂ ਮਨਜ਼ੂਰੀ ਮਿਲ ਗਈ ਹੈ। ਜ਼ਮੀਨ ਵੀ ਪੱਕੀ ਹੋ ਗਈ ਹੈ ਤੇ ਹੁਣ ਸਿਰਫ ਇੱਟ ਲਗਾ ਕੇ ਉਦਘਾਟਨ ਹੀ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 882 ਬੱਚਿਆਂ ਦਾ NEET ਅਤੇ 361 ਦਾ JEE ਪਾਸ ਕਰਨਾ ਇਸਦੀ ਵੱਡੀ ਮਿਸਾਲ ਹੈ… ਧੀਆਂ ਦੀ ਪੜ੍ਹਾਈ ਲਗਾਤਾਰ ਜਾਰੀ ਰਹੇ, ਇਸ ਲਈ 15,000 ਤੋਂ ਵੱਧ ਵਿਦਿਆਰਥਣਾਂ ਨੂੰ ਵਿਸ਼ੇਸ਼ ਬੱਸ ਸੇਵਾ ਦਿੱਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








