ਕਾਕਰੋਚ ਜਨਤਾ ਪਾਰਟੀ ਨੇ ਸਰਕਾਰ ਵੱਲੋਂ ਗੱਲਬਾਤ ਦੀ ਪੇਸ਼ਕਸ਼ ਠੁਕਰਾ ਦਿੱਤੀ। CJP ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਉਹ ਗੱਲਬਾਤ ਲਈ ਕਿਸੇ ਦੇ ਘਰ ਜਾਂ ਦਫਤਰ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਜੰਤਰ-ਮੰਤਰ ਆਏ ਜਾਂ ਉਸ ਦੇ ਆਸ-ਪਾਸ ਕਿਸੇ ਥਾਂ ‘ਤੇ ਬੈਠਕ ਕਰੇ।
ਅਭਿਜੀਤ ਦੀਪਕੇ ਨੇ ਸੋਨਮ ਵਾਂਗਚੁਕ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੀ ਲੋੜ ਹੈ। ਉੁਨ੍ਹਾਂ ਕਿਹਾ ਕਿ ਸੋਨਮ ਸਰ ਤੁਸੀਂ ਆਪਣੀ ਭੁੱਖ ਹੜਤਾਲ ਖਤਮ ਕਰ ਦਿਓ। ਤੁਹਾਡੀ ਕੁਰਬਾਨੀ ਨੇ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ ਪਰ ਇਸ ਸਮੇਂ ਸਾਨੂੰ ਤੁਹਾਡੀ ਸਿਹਤ ਦੀ ਚਿੰਤਾ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਇਹ ਸੰਘਰਸ਼ ਤੁਹਾਡੇ ਭੁੱਖ ਹੜਤਾਲ ਖਤਮ ਕਰਨ ਦੇ ਨਾਲ ਖਤਮ ਨਹੀਂ ਹੋਵੇਗਾ। ਅਸੀਂ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ : ਫਾਜ਼ਿਲਕਾ : ਜ਼ਮੀਨੀ ਵਿ/ਵਾਦ ਦੇ ਚੱਲਦਿਆਂ ਟਰੈਕਟਰ-ਟਰਾਲੀ ਨਾਲ ਦਿਓਰ-ਭਾਬੀ ਨੂੰ ਦਰ/ੜਿਆ, ਦੋਵਾਂ ਦੀ ਮੌ.ਤ
ਦੂਜੇ ਪਾਸੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦਾ ਅੱਜ 33ਵਾਂ ਦਿਨ ਹੈ। ਅੱਜ ਸਵੇਰ ਤੋਂ ਹਜ਼ਾਰਾਂ ਪ੍ਰਦਰਸ਼ਨਕਾਰੀ ਉਥੇ ਮੌਜੂਦ ਹਨ। ਇਸੇ ਵਿਚ ਸੁਰੱਖਿਆ ਕਾਰਨਾਂ ਤੋਂ ਦਿੱਲੀ ਦੇ 16 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਦਿੱਲੀ ਪੁਲਿਸ ਨੇ CJP ਦੇ ਪ੍ਰਦਰਸ਼ਨ ਦੌਰਾਨ RAF ਦੇ ਇਕ ਜਵਾਨ ‘ਤੇ ਹਮਲੇ ਦੇ ਮਾਮਲੇ ਵਿਚ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਮੁਤਾਬਕ ਵਾਇਰਲ ਵੀਡੀਓ ਵਿਚ ਕੁਝ ਪ੍ਰਦਰਸ਼ਨਕਾਰੀ RAF ਜਵਾਨ ਦੇ ਨਾਲ ਮਾਰਕੁੱਟ ਕਰਦੇ, RAF ਦੇ ਵਾਹਨ ‘ਤੇ ਪਥਰਾਅ ਕਰਦੇ ਤੇ ਉਸ ਵਿਚ ਤੋੜਫੋੜ ਕਰਦੇ ਦਿਖਾਈ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:










