ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੱਕੀ ਹੋਈ ਕਣਕ ਦੀ ਫਸਲ ਨੂੰ ਅੱਗ ਲੱਗੀ ਹੈ ਤੇ 3 ਪਿੰਡਾਂ ਦੀ ਜ਼ਮੀਨ ਇਸ ਅੱਗ ਦੀ ਚਪੇਟ ਵਿਚ ਆਈ ਹੈ, ਜਿਸਕਾਰਨ 70 ਤੋਂ 80 ਏਕੜ ਦੇ ਕਰੀਬ ਫਸਲ ਸੁਆਹ ਹੋ ਗਈ ਹੈ।
ਪਹਿਲਾਂ ਤਾਂ ਪਿੰਡ ਵਾਸੀਆਂ ਵੱਲੋਂ ਖੁਦ ਇਸ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਮਾਨੂਪੁਰ, ਮਡੋਫਲ ਤੇ ਰਸੀਲਪੁਰ ਦੀ ਫ਼ਸਲ ਅੱਗ ਦੀ ਚਪੇਟ ਵਿਚ ਆਉਣ ਕਰਕੇ ਬਰਬਾਦ ਹੋ ਗਈ ਹੈ। ਹਾਲਾਂਕਿ ਅੱਗ ਕਿਵੇਂ ਲੱਗੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਲਾਕਾ ਵਾਸੀਆਂ ਮੁਤਬਾਕ ਇਹ ਅੱਗ ਮਾਨੂਪੁਰ ਵਾਲੀ ਸਾਈਡ ਤੋਂ ਲੱਗੀ ਸੀ ਜਿਸ ਮਗਰੋਂ ਦੇਖਦੇ ਹੀ ਦੇਖਦੇ 3 ਪਿੰਡਾਂ ਦੀ ਜ਼ਮੀਨ ਇਸ ਅੱਗ ਦੀ ਚਪੇਟ ਵਿਚ ਆ ਗਈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਦੇਰ ਨਾਲ ਪਹੁੰਚੀਆਂ। ਜੇਕਰ ਉਹ ਸਮੇਂ ‘ਤੇ ਪਹੁੰਚ ਜਾਂਦੀਆਂ ਤਾਂ ਨੁਕਸਾਨ ਘੱਟ ਹੋ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










