192 positive cases : ਕੋਰੋਨਾ ਨੇ ਪੂਰੇ ਦੇਸ਼ ‘ਚ ਕੋਹਰਾਮ ਮਚਾਇਆ ਹੈ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਵਾਇਰਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਲ ਹੈ। ਹਰ ਦੇਸ਼ ਵੈਕਸੀਨ ਲੱਭਣ ਵਿਚ ਲੱਗਾ ਹੋਇਆ ਹੈ ਪਰ ਅਜੇ ਤਕ ਸਫਲਤਾ ਹਾਸਲ ਨਹੀਂ ਹੋਈ ਹੈ। ਜਦੋਂ ਤਕ ਵਾਇਰਸ ਖਿਲਾਫ ਵੈਕਸੀਨ ਨਹੀਂ ਮਿਲਦੀ ਉਦੋਂ ਤਕ ਕੋਰੋਨਾ ਨੂੰ ਕੰਟਰੋਲ ਕਰਨਾ ਮੁਸ਼ਕਲ ਹੈ। ਜਿਲ੍ਹਾ ਜਲੰਧਰ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ ਤੇ ਰੋਜ਼ ਇਕ ਮੌਤ ਵੀ ਹੋ ਰਹੀ ਹੈ।
ਅੱਜ ਜਲੰਧਰ ‘ਚ ਕੋਰੋਨਾ ਦੇ 238 ਲੋਕਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਨ੍ਹਾਂ ਵਿਚੋਂ ਸਵੇਰੇ 52 ਕੇਸਾਂ ਦੀ ਪੁਸ਼ਟੀ ਹੋਈ ਤੇ ਬਾਅਦ ਵਿਚ 140 ਲੋਕਾਂ ਦੀ ਰਿਪੋਰਟ ਫਰੀਦਕੋਟ ਮੈਡੀਕਲ ਕਾਲਜ ਤੋਂ ਪਾਜੀਟਿਵ ਪਾਈ ਗਈ। ਅੱਜ 3 ਵਿਅਕਤੀਆਂ ਕੋਰੋਨਾ ਕਾਰਨ ਮੌਤ ਹੋਈ ਹੈ ਉਹ ਨਿਜਾਤਮ ਨਗਰ ਦਾ ਰਹਿਣ ਵਾਲਾ ਹੈ। ਜਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 4628 ਤਕ ਪੁੱਜ ਚੁੱਕੀ ਹੈ। ਇਸ ਦੇ ਨਾਲ ਹੀ ਰਾਹਤ ਭਰੀ ਖਬਰ ਇਹ ਵੀ ਹੈ ਕਿ ਬੀਤੇ ਕਲ 68 ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਵਾਪਸ ਪਰਤ ਗਏ ਅਤੇ 263 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ।
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਕਲ ਕੋਰੋਨਾਵਾਇਰਸ ਦੇ 1704 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 34400 ਹੋ ਗਈ ਹੈ। ਕਲ ਕੋਰੋਨਾਵਾਇਰਸ ਨਾਲ 35 ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 899 ਤਕ ਪੁੱਜ ਗਈ ਹੈ। ਮੰਗਲਵਾਰ ਨੂੰ 1704 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਕਲ ਸਭ ਤੋਂ ਵੱਧ 483 ਮਰੀਜ਼ ਲੁਧਿਆਣਾ ਤੋਂ, 338 ਮਰੀਜ਼ ਪਟਿਆਲਾ ਤੋਂ, 132 ਜਲੰਧਰ ਤੋਂ ਅਤੇ 103 ਮਰੀਜ਼ ਮੁਹਾਲੀ ਤੋਂ ਸਾਹਮਣੇ ਆਏ ਹਨ।