ਅਬੋਹਰ ਪੁਲਿਸ ਨੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਪੈਟਰੋਲ ਪੰਪ ਕਰਮਚਾਰੀ ਦੀ ਗਰਦਨ ‘ਤੇ ਪਿਸਤੌਲ ਰੱਖ ਕੇ ਬਾਈਕ ਵਿਚ 511 ਰੁਪਏ ਦਾ ਪੈਟਰੋਲ ਪਵਾਇਆ। ਇਸ ਦੇ ਬਾਅਦ ਜੇਬ ਤੋਂ 2980 ਰੁਪਏ ਤੇ 3 ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ ਸਨ। ਮੁਲਜ਼ਮਾਂ ਕੋਲੋਂ ਇਕ ਬਾਈਕ, ਜੈਕੇਟ, 3 ਮੋਬਾਈਲ ਤੇ 1150 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਰਾਮ ਚੰਦਰ ਵਾਸੀ ਲੁੱਟੂ ਥਾਣਾ ਧੰਦੁਰੀ ਤਹਿਸੀਲ ਅਲਸੀਸਰ ਜੀਨਾ ਝੁੰਝੁਨੂ ਰਾਜਸਥਾਨ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਸੀ ਕਿ ਉਹ ਸੀਮਾਰ ਪੈਟਰੋਲ ਪੰਪ ਮੌਜਗੜ੍ਹ ‘ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ।
3-4 ਜਨਵਰੀ ਦੀ ਰਾਤ ਲਗਭਗ 1 ਵਜੇ ਉਹ ਪੰਪ ‘ਤੇ ਡਿਊਟੀ ‘ਤੇ ਸੀ, ਇਸ ਦੌਰਾਨ ਇਕ ਪਲੇਜਰ ਮੋਟਰਸਾਈਕਲ ‘ਤੇ 2 ਨੌਜਵਾਨ ਆਏ ਜਿਨ੍ਹਾਂ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਇਕ ਨੌਜਵਾਨ ਨੇ 511 ਰੁਪਏ ਦਾ ਪੈਟਰੋਲ ਪਵਾਇਆ ਤੇ ਇਸ ਦੇ ਬਾਅਦ ਜੇਬ ਤੋਂ 2980 ਰੁਪਏ ਦੀ ਨਕਦੀ ਕੱਢ ਲਈ ਤੇ ਤਿੰਨ ਮੋਬਾਈਲ ਫੋਨ ਲੁੱਟ ਕੇ ਭੱਜ ਗਏ।
ਇਹ ਵੀ ਪੜ੍ਹੋ : 67ਵੇਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ 142 ਮੈਡਲ, ਮੰਤਰੀ ਬੈਂਸ ਨੇ ਦਿੱਤੀ ਵਧਾਈ
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖੁਈਆਂ ਸਰਵਰ ਤੇ ਕੱਲਰਖੇੜਾ ਟੀਮ ਇੰਚਾਰਜ ਦੀ ਟੀਮ ਨੇ ਸਾਂਝੇ ਤੌਰ ‘ਤੇ ਮੁਲਜ਼ਮ ਗਰਨਿਸ਼ਾਨ ਸਿੰਘ ਤੇ ਗੁਰਸਿਮਰਨ ਸਿੰਘ ਵਾਸੀ ਸਰਾਵਾ ਨੂੰ ਗ੍ਰਿਫਤਾਰ ਕੀਤਾ ਹੈ। ਲੁੱਟ ਵਿਚ ਇਸਤੇਮਾਲ ਕੀਤਾ ਗਿਆ ਪਲਸਰ ਮੋਟਰਸਾਈਕਲ, ਜੈਕੇਟ, ਤਿੰਨ ਮੋਬਾਈਲ ਫੋਨ ਤੇ 1150 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।