ਲੁਧਿਆਣਾ ਵਿਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਦੇਖਣ ਨੂੰ ਮਿਲੀ। ਢੋਲੇਵਾਲ ਕੋਲ ਪੈਟਰੋਲ ਪੰਪ ਮੁਲਾਜ਼ਮਾਂ ਤੋਂ ਪੈਸੇ ਵਾਲਾ ਬੈਗ ਲੁੱਟ ਲਿਆ ਗਿਆ। ਬੈਗ ਵਿਚ ਲਗਭਗ 25 ਲੱਖ ਰੁਪਏ ਪਏ ਸਨ। ਪੈਟਰੋਲ ਪੰਪ ਦੇ ਦੋ ਮੁਲਾਜ਼ਮ ਢੋਲੇਵਾਲ ਸਥਿਤ ਐੱਸਬੀਆਈ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ। ਬੈਂਕ ਦੇ ਬਾਹਰ ਬਾਈਕ ਸਵਾਰ ਦੋ ਲੁਟੇਰੇ ਆਏ ਤੇ ਪੈਸੇ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਸ ਦੇ ਬੈਗ ਵਿਚ 25 ਲੱਖ ਰੁਪਏ ਸਨ।
ਲੁੱਟ ਦਾ ਸ਼ਿਕਾਰ ਹੋਏ ਪੀੜਤਾਂ ਦੀ ਪਛਾਣ ਮੈਨੇਜਰ ਪ੍ਰਦੀਪ ਕੁਮਾਰ ਤੇ ਉਸ ਦਾ ਸਾਥੀ ਮਲਕੀਤ ਸਿੰਘ ਵਜੋਂ ਹੋਈ ਹੈ ਜੋ ਲੁਧਿਆਣਾ ਦੇ ਚੰਡੀਗੜ੍ਹ ਰੋਡ ‘ਤੇ ਸਥਿਤ ਆਹੂਜਾ ਫਿਲਿੰਗ ਸਟੇਸ਼ਨ ‘ਤੇ ਕੰਮ ਕਰਦੇ ਹਨ। ਦੋਵੇਂ ਰੋਜ਼ ਦੀ ਤਰ੍ਹਾਂ ਪੈਸੇ ਜਮ੍ਹਾ ਕਰਵਾਉਣ ਲਈ ਆਪਣੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਬੈਂਕ ਵਿਚ ਆਏ ਸਨ। ਇਸੇ ਦਰਮਿਆਨ ਉਹ ਬੈਂਕ ਦੇ ਅੰਦਰ ਜਾਣ ਲਈ ਕਾਰ ਤੋਂ ਨਿਕਲੇ ਤੇ ਬੈਗ ਕੱਢਣ ਲੱਗੇ ਉਦੋਂ ਹੀ ਬਾਈਕ ਸਵਾਰ ਲੁਟੇਰਿਆਂ ਨੇ ਉਨ੍ਹਾਂ ਤੋਂ ਬੈਗ ਖੋਹ ਲਿਆ ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਜਲੰਧਰ STF ਦੀ ਕਾਰਵਾਈ, ਮੋਗੇ ਤੋਂ ਹੈਰੋ.ਇਨ ਦੀ ਸਪਲਾਈ ਦੇਣ ਆਏ 2 ਨ/ਸ਼ਾ ਤਸ.ਕਰ ਦਬੋਚੇ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਡਵੀਜ਼ਨ ਨੰਬਰ 6 ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੈਨੇਜਰ ਦੇ ਬਿਆਨ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ : –