3 deaths due : ਕੋਰੋਨਾ ਨੇ ਪੂਰੇ ਦੇਸ਼ ਵਿਚ ਦਹਿਸ਼ਤ ਫੈਲਾਈ ਹੋਈ ਹੈ। ਪੰਜਾਬ ਵਿਚ ਵੀ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਜਲੰਧਰ ਤੋਂ ਕੋਰੋਨਾ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਤੇ ਇਸ ਦੇ ਨਾਲ ਹੀ 53 ਹੋਰ ਨਵੇਂ ਕੋਰੋਨਾ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ। ਜਿਲ੍ਹਾ ਜਲੰਧਰ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 69 ਤਕ ਪੁੱਜ ਗਈ ਹੈ। ਸੂਬੇ ਵਿਚ ਜਿਥੇ ਇਕ ਪਾਸੇ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਰਹੀ ਹੈ ਉਥੇ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਨਾਲ ਪ੍ਰਸ਼ਾਸਨ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਕੋਰੋਨਾ ਦਾ ਕਹਿਰ ਸੂਬੇ ਵਿਚ ਦਿਨੋ-ਦਿਨ ਵਧ ਰਿਹਾ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਦੇ ਸਭ ਤੋਂ ਵਧ ਕੇਸ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਏ ਹਨ ਜਿਥੇ ਕੋਰੋਨਾ ਪੀੜਤਾਂਦੀ ਗਿਣਤੀ 3935 ਹੋ ਗਈ ਹੈ ਇਸੇ ਤ੍ਹਰਾਂ ਜਲੰਧਰ ਤੋਂ 2666, ਅੰਮ੍ਰਿਤਸਰ ‘ਚ 2026, ਹੁਸ਼ਿਆਰਪੁਰ ‘ਚ 593, ਪਠਾਨਕੋਟ ‘ਚ 456, ਮਾਨਸਾ ‘ਚ 159, ਕਪੂਰਥਲਾ ‘ਚ 340, ਫਰੀਦਕੋਟ ‘ਚ 319, ਮੁਕਤਸਰ ‘ਚ 240, ਮੋਗਾ ‘ਚ 455, ਫਾਜ਼ਿਲਕਾ ‘ਚ327, ਬਰਨਾਲਾ ‘ਚ 318, ਫਤਿਹਗੜ੍ਹ ਸਾਹਿਬ ‘ਚ 393, ਨਵਾਂਸ਼ਹਿਰ ਤੋਂ 273, ਗੁਰਦਾਸਪੁਰ ਤੋਂ 668 ਪਾਜੀਟਿਵ ਕੇਸ ਪਾਏ ਗਏ ਹਨ। ਸੂਬੇ ਵਿਚ ਹੁਣ ਤਕ ਕੋਵਿਡ-19 ਕਾਰਨ 471 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸੂਬੇ ‘ਚ ਫਿਰ 500 ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ‘ਚ 488 ਨਵੇਂ ਕੇਸ ਆਉਣ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 19,015 ਹੋ ਗਈ ਹੈ। ਕਲ ਸੂਬੇ ‘ਚ 20 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ, ਮਾਸਕ ਪਹਿਨਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਗਾਈਡਲਾਈਜ਼ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।