ਲੁਧਿਆਣਾ ਵਿਚ ਐੱਸਟੀਐੱਫ ਨੇ 7.5 ਕਰੋੜ ਰੁਪਏ ਦੀ ਹੈਰੋਇਨ ਨਾਲ ਮਹਿਲਾ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼ਪੁਰ ਦੇ ਗਾਂਧੀ ਨਗਰ ਵਾਸੀ ਆਸ਼ੀਸ਼ ਉਰਫ ਆਸ਼ੂ, ਸੁਖਵਿੰਦਰ ਸਿੰਘ ਤੇ ਵੰਦਨਾ ਵਜੋਂ ਹੋਈ ਹੈ।
ਡੀਐੱਸਪੀ ਅਜੇ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਤਿੰਨੋਂ ਮੁਲਜ਼ਮ ਕਾਫੀ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਦੇ ਕੰਮ ਵਿਚ ਲੱਗੇ ਹਨ। ਮੁਲਜ਼ਮਾਂ ਨੇ ਇਕ ਕਾਰ ਨਸ਼ਾ ਸਪਲਾਈ ਲਈ ਰੱਖੀ ਹੋਈ ਸੀ ਜਿਸ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਤਿੰਨੋਂ ਮੁਲਜ਼ਮ ਕਾਰ ਵਿਚ ਹੀ ਸਪਲਾਈ ਦੇਣ ਲਈ ਆਏ ਸਨ। ਸੂਚਨਾ ਮਿਲਣ ‘ਤੇ ਐੱਸਟੀਐੱਪ ਨੇ ਦੁਰਗੀ ਦੇ ਨਿਰਮਲ ਨਗਰ ਤੋਂ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ‘ਮੈਂ ਕਦੇ ਵੀ Driverless ਕਾਰਾਂ ਭਾਰਤ ਨਹੀਂ ਆਉਣ ਦਿਆਂਗਾ’- ਨਿਤਿਨ ਗਡਕਰੀ ਦਾ ਵੱਡਾ ਬਿਆਨ
ਫੜੀ ਗਈ ਮਹਿਲਾ ਵੰਦਨਾ ਪ੍ਰਾਈਵੇਟ ਤੌਰ ‘ਤੇ ਮਿਲਟਰੀ ਡਿਸਪੈਂਸਰੀ ਵਿਚ ਕੰਮ ਕਰਦੀ ਹੈ। ਦੂਜੇ ਪਾਸੇ ਮੁਲਜ਼ਮ ਆਸ਼ੀਸ਼ ਉਰਫ ਆਸ਼ੂ ਫਿਰੋਜ਼ਪੁਰ ਵਿਚ ਸੁਨਿਆਰ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਪਹਿਲਾਂ ਵੀ ਉਸ ‘ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। 3 ਸਾਲ ਪਹਿਲਾਂ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ। ਸੁਖਵਿੰਦਰ ਡਰਾਈਵਰੀ ਕਰਦਾ ਹੈ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।
ਵੀਡੀਓ ਲਈ ਕਲਿੱਕ ਕਰੋ : –